ਬਲਟਾਣਾ ਸਕੂਲ ਦੇ ਮੁੱਖ-ਅਧਿਆਪਕ ਵਿਰੁੱਧ ਕਾਰਵਾਈ ਕੀਤੀ ਜਾਵੇ :ਜੀਟੀਯੂ

ਐਸ ਏ ਐਸ ਨਗਰ, 17 ਫਰਵਰੀ (ਸ.ਬ.) ਗੌਰਮਿੰਟ ਟੀਚਰਜ਼ ਯੂਨੀਅਨ, ਪੰਜਾਬ (ਜੀਟੀਯੂ) ਨੇ ਅਧਿਆਪਕਾਵਾਂ ਨਾਲ਼ ਭੱਦੀ ਸ਼ਬਦਾਵਲੀ ਵਰਤਣ ਵਾਲ਼ੇ ਬਲਟਾਣਾ ਦੇ ਸਰਕਾਰੀ ਹਾਈ ਸਕੂਲ ਦੇ ਮੁੱਖ-ਅਧਿਆਪਕ ਸੁਰਿੰਦਰ ਕੁਮਾਰ ਜਿੰਦਲ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ|
ਅੱਜ ਇੱਕ ਬਿਆਨ ਵਿੱਚ ਜੀਟੀਯੂ ਦੇ ਸੂਬਾਈ ਪ੍ਰਧਾਨ ਕਰਨੈਲ ਸਿੰਘ ਸੰਧੂ, ਜਨਰਲ ਸਕੱਤਰ ਸ਼ਿਵ ਕੁਮਾਰ, ਸੂਬਾਈ ਪ੍ਰੈੱਸ ਸਕੱਤਰ ਹਰਨੇਕ ਮਾਵੀ, ਜੀਟੀਯੂ ਜ਼ਿਲ੍ਹਾ ਅਜੀਤਗੜ੍ਹ ਦੇ ਆਗੂਆਂ ਸੁਰਜੀਤ ਸਿੰਘ ਮੁਹਾਲੀ, ਸੁਖਵਿੰਦਰਜੀਤ ਸਿੰਘ ਗਿੱਲ,              ਜਸਮੇਰ ਸਿੰਘ ਦੇਸੂਮਾਜਰਾ, ਗੁਰਪ੍ਰੀਤ ਸਿੰਘ ਬਾਠ, ਪ੍ਰੇਮ ਸਿੰਘ ਕੁਰਾਲੀ ਅਤੇ ਹੋਰਨਾਂ ਨੇ ਕਿਹਾ ਕਿ ਸ੍ਰੀ ਜਿੰਦਲ ਆਪਣੇ ਦੁਰਵਿਹਾਰ ਕਾਰਨ ਸਕੂਲ ਦੇ ਸੁਖਾਵੇਂ ਮਾਹੌਲ ਨੂੰ ਵਿਗਾੜ ਰਿਹਾ ਹੈ|ਆਗੂਆਂ ਦੱਸਿਆ ਕਿ ਬਲਟਾਣਾ ਸਕੂਲ ਦੀਆਂ ਕਈ ਪੀੜਿਤ ਅਧਿਆਪਕਾਵਾਂ ਇਸ ਤੋਂ ਪਹਿਲਾਂ ਕਈ ਸਕੂਲਾਂ ਵਿੱਚ ਕੰਮ ਕਰ ਚੁੱਕੀਆਂ ਹਨ ਅਤੇ ਉੱਥੇ ਉਹਨਾਂ ਦੇ ਕੰਮ-ਕਾਰ ਦੀ ਸਕੂਲ ਮੁਖੀਆਂ ਨੂੰ ਕੋਈ ਸ਼ਿਕਾਇਤ ਨਹੀਂ ਸੀ ਹੋਈ| ਜੀਟੀਯੂ ਆਗੂਆਂ ਕਿਹਾ ਕਿ ਮੁੱਖ-ਅਧਿਆਪਕ ਦਾ ਆਪਣੇ ਬਚਾਅ ਵਿੱਚ ਇਹ ਕਹਿਣਾ ਕਿ ਉਹ ਤਾਂ ਬਸ ਅਧਿਆਪਕਾਵਾਂ ਨੂੰ ਪੜ੍ਹਾਉਣ ਲਈ ਹੀ ਕਹਿੰਦਾ ਹੈ, ਝੂਠ ਹੈ ਕਿਉਂ ਜੋ ਸ੍ਰੀ ਜਿੰਦਲ ਨੇ 22 ਜੂਨ 2016 ਤੋਂ ਸਕੂਲ ਦਾ ਚਾਰਜ਼ ਸੰਭਾਲਿਆ ਹੈ ਅਤੇ ਉਸ ਤੋਂ ਪਹਿਲਾਂ ਦੇ ਮੁੱੱਖ-ਅਧਿਆਪਕਾਂ ਨੂੰ ਕਦੇ ਅਧਿਆਪਕਾਵਾਂ ਦੇ ਪੜ੍ਹਾਉਣ ਬਾਰੇ ਚਿੰਤਾਤੁਰ ਹੋਣ ਦੀ ਸਮੱਸਿਆ ਨਹੀਂ ਆਈ| ਆਗੂਆਂ ਦੱਸਿਆ ਕਿ ਸਕੂਲ ਦੇ ਬੀਤੇ ਸਾਲ ਦੇ ਦਸਵੀਂ ਦੇ ਨਤੀਜੇ ਬੋਰਡ ਦੇ ਨਤੀਜੇ ਤੋਂ ਵੀ ਚੰਗੇ ਸਨ ਅਤੇ ਇਸ ਤੋਂ ਪਹਿਲਾਂ ਲਗਾਤਾਰ ਤਿੰਨ ਸਾਲ ਸਕੂਲ ਦੇ ਦਸਵੀਂ ਦੇ ਨਤੀਜੇ 100Üਰਹੇ ਹਨ|
ਆਗੂਆਂ ਨੇ ਵਿਭਾਗ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਮੁੱਖ-ਅਧਿਆਪਕ ਸੁਰਿੰਦਰ ਕੁਮਾਰ ਜਿੰਦਲ ਨੂੰ ਤੁਰੰਤ ਬਰਖ਼ਾਸਤ ਕਰਕੇ ਬਣਦੀ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ| ਆਗੂਆਂ ਚਿਤਾਵਨੀ ਦਿੱਤੀ ਕਿ ਜੇ ਉਸ ਵਿਰੁੱਧ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ                 ਜਥੇਬੰਦੀ ਸੰਘਰਸ਼ ਦਾ ਰਾਹ                   ਉਲੀਕੇਗੀ|

Leave a Reply

Your email address will not be published. Required fields are marked *