ਬਲਤੇਜ ਸਿੰਘ ਸਰਵਸੰਮਤੀ ਨਾਲ ਪ੍ਰਧਾਨ ਚੁਣੇ
ਐਸ ਏ ਐਸ ਨਗਰ, 3 ਜੁਲਾਈ (ਸ.ਬ.) ਪੰਜਾਬ ਭਾਸ਼ਾ ਵਿਭਾਗ ਸਪੈਸ਼ਲਾਈਜ਼ ਸਰਵਿਸਿਜ਼ ਐਸੋਸੀਏਸ਼ਨ (ਸਟੈਨੋਗ੍ਰਾਫੀ ਵਿੰਗ) ਦੀ ਸਰਵਸੰਮਤੀ ਨਾਲ ਹੋਈ ਚੋਣ ਵਿਚ ਇੰਸਟਰਕਟਰ ਬਲਤੇਜ ਸਿੰਘ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਹੈ| ਸ੍ਰ. ਬਲਤੇਜ ਸਿੰਘ ਨੇ ਦੱਸਿਆ ਕਿ ਲਖਵਿੰਦਰ ਸਿੰਘ ਮਾਨ ਨੂੰ ਐਸੋਸੀਏਸ਼ਨ ਦਾ ਜਨਰਲ ਸਕੱਤਰ ਅਤੇ ਜਤਿੰਦਰਪਾਲ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ ਹੈ| ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਦਾ ਮੁੱਖ ਮਕਸਦ ਭਾਸ਼ਾ ਵਿਭਾਗ ਅਧੀਨ ਕੰਮ ਕਰਦੇ ਇੰਸਟਰਕਟਰਾਂ ਦੀਆਂ ਸਮੱਸਿਆਵਾਂ ਨੂੰ ਪੰਜਾਬ ਸਰਕਾਰ ਕੋਲੋਂ ਹੱਲ ਕਰਵਾਉਣਾ ਹੈ ਅਤੇ ਉਹ ਛੇਤੀ ਹੀ ਆਪਣੀਆਂ ਭਖਦੀਆਂ ਮੰਗਾਂ ਦੇ ਹੱਲ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ|