ਬਲਦੇਵ ਸਿੰਘ ਝੱਜ ਨੂੰ ਸਦਮਾ, ਪਤਨੀ ਦਾ ਦਿਹਾਂਤ

ਐਸ ਏ ਐਸ ਨਗਰ, 19 ਅਪ੍ਰੈਲ (ਸ.ਬ.) ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ੍ਰ. ਬਲਦੇਵ ਸਿੰਘ ਝੱਜ ਦੀ ਪਤਨੀ ਅਤੇ ਝੱਜ ਟਰਾਂਸਪੋਰਟ ਕੰਪਨੀ ਦੇ ਮਾਲਕ ਰਮਜੇਸ ਸਿੰਘ ਝੱਜ ਦੀ ਮਾਤਾ ਸ੍ਰੀਮਤੀ ਸੁਖਰਾਜ ਕੌਰ ਦਾ ਅੱਜ ਦੇਹਾਂਤ ਹੋ ਗਿਆ|
ਮਾਤਾ ਸੁਖਰਾਜ ਕੌਰ ਦੀ ਉਮਰ 75 ਸਾਲ ਸੀ ਅਤੇ ਪਿਛਲੇ ਕੁੱਝ ਸਮੇਂ ਤੋਂ ਉਹ ਕਂੈਸਰ ਦੀ ਬਿਮਾਰੀ ਤੋਂ ਪੀੜ੍ਹਤ ਸਨ| ਉਹਨਾਂ ਦੇ ਬੇਟੇ ਸ੍ਰ. ਰਮਜੇਸ਼ ਸਿੰਘ ਝੱਜ ਨੇ ਦੱਸਿਆ ਕਿ ਉਹਨਾਂ ਦਾ ਅੰਤਿਮ ਸਸਕਾਰ 20 ਅਪ੍ਰੈਲ ਨੂੰ 12.30 ਵਜੇ ਮੁਹਾਲੀ ਦੇ ਸਮਸਾਨਘਾਟ ਵਿਖੇ ਕੀਤਾ ਜਾਵੇਗਾ| ਉਹ ਆਪਣੇ ਪਿੱਛੇ ਪਤੀ, ਪੁੱਤਰ, ਨੂੰਹ ਤੇ ਪੋਤਾ ਛੱਡ ਗਏ ਹਨ|

Leave a Reply

Your email address will not be published. Required fields are marked *