ਬਲਦ ਦੌੜ ਦੇਖਣ ਵਾਲਿਆਂ ਲਈ ਬੁਰੀ ਖਬਰ, ਪ੍ਰਸਿੱਧ ਦੌੜਾਕ ਪੋਜ਼ੋਬਨ ਦੀ ਹੋਈ ਮੌਤ

ਬ੍ਰਿਟਿਸ਼ ਕੋਲੰਬੀਆ, 11 ਜਨਵਰੀ (ਸ.ਬ.) ਬਲਦ ਦੌੜਾਕਾਂ ਦੀ ਦੌੜ ਦੇਖਣ ਵਾਲਿਆਂ ਲਈ ਬੁਰੀ ਖਬਰ ਹੈ| ਪ੍ਰਸਿੱਧ ਦੌੜਾਕ ਟਾਏ ਪੋਜ਼ੋਬੋਨ ਦੀ ਮੌਤ ਹੋ ਗਈ| ਉਹ 25 ਸਾਲ ਦੇ ਸਨ| ਟਾਏ ਦੀ ਮੌਤ ਦੀ ਖਬਰ ਸੁਣਦੇ ਹੀ ਉਸ ਦੇ ਚਾਹੁਣ ਵਾਲਿਆਂ ਵਿੱਚ ਦੁੱਖ ਦੀ ਲਹਿਰ ਦੌੜ ਗਈ| ਟਾਏ ਪੋਜ਼ੋਬੋਨ ਇਕ ਸਫਲ ਬਲਦ ਦੌੜਾਕ ਸਨ, ਜਿਸ ਦੀ ਦੌੜ ਨੂੰ ਦੇਖ ਕੇ ਲੋਕ ਸਿਫਤਾਂ ਦੇ ਪੁੱਲ ਬੰਨ੍ਹਦੇ ਸਨ| ਟਾਏ ਦੀ ਮੌਤ ਕਿਵੇਂ ਹੋਈ ਇਸ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ| ਪੁਲੀਸ ਟਾਏ ਦੀ ਮੌਤ ਨੂੰ ਸ਼ੱਕੀ ਨਹੀਂ ਮੰਨ ਰਹੀ ਹੈ| ਟਾਏ ਦੀ ਮੌਤ ਉਸ ਦੇ ਦੋਸਤਾਂ ਅਤੇ ਪਰਿਵਾਰ ਲਈ ਡੂੰਘਾ ਸਦਮਾ ਹੈ|
ਟਾਏ ਪੋਜ਼ੋਬੋਨ ਨੇ ਪਿਛਲੇ 8 ਸਾਲਾਂ ਤੋਂ ਬਲਦ ਦੌੜ ਨੂੰ ਆਪਣਾ ਪੇਸ਼ਾ ਬਣਾਇਆ ਹੋਇਆ ਸੀ ਅਤੇ ਉਸ ਨੇ ਕਈ ਇਨਾਮ ਵੀ ਜਿੱਤੇ ਸਨ| ਬੀਤੇ ਸਾਲ 2016 ਵਿੱਚ ਟਾਏ ਕੈਨੇਡਾ ਦਾ ਚੈਂਪੀਅਨ ਰਹਿ ਚੁੱਕਾ ਹੈ| ਹੋਰ ਬਲਦ ਦੌੜਾਕਾਂ ਨੇ ਟਾਏ ਦੀ ਅਚਾਨਕ ਮੌਤ ਨੂੰ ਲੈ ਕੇ ਦੁੱਖ ਅਤੇ ਹਮਦਰਦੀ ਜ਼ਾਹਰ ਕੀਤੀ|

Leave a Reply

Your email address will not be published. Required fields are marked *