ਬਲਬੀਰ ਸਿੰਘ ਸਿੱਧੂ ਨੇ ਫੇਜ਼ ਗਿਆਰਾਂ ਦੇ ਵਸਨੀਕਾਂ ਦੀਆਂ ਸੁਣੀਆਂ ਸਮੱਸਿਆਵਾਂ

ਐਸ. ਏ. ਐਸ. ਨਗਰ, 19 ਜੁਲਾਈ (ਸ.ਬ.) ਗਿਆਰਾ ਫੇਜ਼ ਦੀ ਐਮ ਆਈ ਜੀ ਸੁਪਰ ਸੁਸਾਇਟੀ ਦੀ ਵੈਲਫੇਅਰ ਐਸੋਸੀਏਸ਼ਨ ਵਲੋਂ ਕੈਬਨਿਟ ਮੰਤਰੀ ਸਿੱਧੂ ਦਾ ਮੰਤਰੀ ਬਣਨ ਤੇ ਸਨਮਾਨ ਕੀਤਾ ਗਿਆ ਅਤੇ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਵੀ ਦੱਸਿਆ| ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਜੀ ਪੀ ਸਿੰਘ ਨੇ ਸਿੱਧੂ ਨੂੰ ਜੀ ਆਇਆ ਆਖਿਆ| ਉਨਾਂ ਕਿਹਾ ਕਿ ਉਮੀਦ ਹੈ ਹੁਣ ਮੁਹਾਲੀ ਵਾਸੀਆਂ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਹੋ ਜਾਵੇਗਾ|
ਇਸ ਮੌਕੇ ਸੁਖਮਿੰਦਰ ਸਿੰਘ ਬਰਨਾਲਾ ਸਾਬਕਾ ਐਮ ਸੀ ਨੇ ਨੀਡ ਬੇਸਿਡ ਪਾਲਿਸੀ ਤੇ ਬੋਲਦਿਆਂ ਕਿਹਾ ਕਿ ਇਹ ਪਾਲਿਸੀ 2010-11 ਵਿੱਚ ਲਾਗੂ ਕਰ ਦਿੱਤੀ ਗਈ ਸੀ ਪ੍ਰੰਤੂ ਕੁਝ ਵਸਨੀਕ ਚਾਹੁੰਦੇ ਸੀ ਕਿ ਉਨਾਂ ਦੇ ਮਕਾਨਾਂ ਅੰਦਰ ਕੀਤੀ ਸਾਰੀ ਵਾਧੂ ਉਸਾਰੀ ਪਾਸ ਕੀਤੀ ਜਾਵੇ ਉਨ੍ਹਾਂ ਨੇ ਹਾਈਕੋਰਟ ਵਿੱਚ ਕੇਸ ਪਾ ਦਿੱਤਾ ਸੀ ਜਿਸ ਤੋਂ ਉਸ ਸਮੇਂ ਸੀ.ਏ. ਗਮਾਡਾ ਨੂੰ ਕੋਰਟ ਨੇ ਕਿਹਾ ਕਿ ਇਸ ਪਾਲਿਸੀ ਨੂੰ ਸੋਧ ਕੇ ਲਾਗੂ ਕੀਤਾ ਜਾਵੇ ਅਤੇ ਲੋਕਾਂ ਦੇ ਸਾਰੇ ਪੁਆਇੰਟ ਧਿਆਨ ਵਿੱਚ ਰੱਖ ਕੇ ਲੋਕਾਂ ਦੇ ਇਤਰਾਜ ਲੈ ਕੇ ਫਿਰ ਲਾਗੂ ਕੀਤਾ ਜਾਵੇ| ਪ੍ਰੰਤੂ ਉਸ ਤੋਂ ਬਾਅਦ ਵਿੱਚ ਨੀਡ ਬੇਸਿਡ ਪਾਲਿਸੀ ਅੱਜ ਤੱਕ ਲਾਗੂ ਨਹੀਂ ਕੀਤੀ ਗਈ ਹਾਲਾਂਕਿ ਸਾਰੀਆਂ ਹੀ ਪਾਰਟੀਆਂ ਦਾ ਚੋਣ ਮੈਨੀਫੈਸਟੋ ਵਿੱਚ ਇਸ ਨੂੰ ਪਾਸ ਕਰਾਉਣਾ ਮੁਢਲਾ ਵਾਅਦਾ ਸੀ|
ਬਰਨਾਲਾ ਨੇ ਕਿਹਾ ਕਿ ਮੁਹਾਲੀ ਵਿੱਚ ਪਾਣੀ ਦੀ ਹਾਲਤ ਦਿਨੋਂ ਦਿਨ ਤਰਸਯੋਗ ਹੁੰਦੀ ਜਾਂਦੀ ਹੈ ਜਿਨਾ ਕੁ ਪਾਣੀ ਫੇਜ਼ 10-11 ਦੇ ਬੂਸਟਿੰਗ ਪਲਾਟ ਤੇ ਹੁੰਦਾ ਹੈ ਉਹ ਵੀ ਬਿਜਲੀ ਦੀ ਮਾੜੀ ਸਪਲਾਈ ਕਾਰਨ ਸਮੇਂ ਸਿਰ ਨਹੀਂ ਆਉਂਦਾ ਇੱਕ ਸਾਲ ਤੋਂ ਬਿਜਲੀ ਦੇ ਕੱਟ ਬਹੁਤ ਲਗ ਰਹੇ ਹਨ ਕਈ ਅਫਸਰਾਂ ਦੀ ਲਾਹਪ੍ਰਵਾਹੀ ਕਰਕੇ ਬਦਨਾਮੀ ਪ੍ਰਸ਼ਾਸਨ ਪੰਜਾਬ ਸਰਕਾਰ ਦੀ ਹੋ ਰਹੀ ਹੈ| ਬਰਨਾਲਾ ਨੇ ਦੱਸਿਆ ਕਿ ਅਟਲ ਬਿਹਾਰੀ ਮਿਸ਼ਨ ਯੋਜਨਾ ਅਮਿਤ ਸਕੀਮ ਰਾਹੀ ਭਾਰਤ ਸਰਕਾਰ ਨੇ ਪਬਲਿਕ ਹੈਲਥ ਦਾ 52 ਕਰੋੜ ਦਾ ਅਸਟੀਮੇਟ ਪਾਸ ਕਰ ਦਿੱਤਾ ਸੀ ਜਿਸ ਵਿੱਚ 50% ਹਿਸਾ ਭਾਰਤ ਸਰਕਾਰ 30 % ਹਿਸਾ ਰਾਜ ਸਰਕਾਰ ਤੇ 20% ਹਿਸਾ ਲੋਕਲ ਬਾਡੀ ਕਾਰਪੋਰੇਸ਼ਨ ਕਰਨਗੀਆਂ ਪ੍ਰੰਤੂ ਲੋਕਲ ਬਾਡੀ ਦੀ ਜਾਂਚ ਕਮੇਟੀ ਨੇ ਮੁਹਾਲੀ ਦੇ 52 ਕਰੋੜ ਕਟ ਕੇ ਸਿਰਫ 10 ਕਰੋੜ ਦੀ ਤਸਵੀਜ ਰੱਖੀ ਹੈ ਜੋ ਕਿ ਬਹੁਤ ਘੱਟ ਹੈ 52 ਕਰੋੜ ਨਾਲ ਕਈ ਉੱਚੇ ਫਲੈਟਸ ਨੂੰ ਸੈਪਰੇਟ ਬੂਸਟਿੰਗ ਪਲਾਂਟ ਨਾਲ ਪਾਣੀ ਦੇਣ ਦੀ ਸਕੀਮ ਸੀ|
ਇਸ ਵਾਰਡ ਦੀ ਐਮ. ਸੀ ਉਪਿੰਦਰ ਜੀਤ ਕੌਰ ਨੇ ਕਿਹਾ ਕਿ ਕਈ ਵਿਧਵਾ ਅਤੇ ਬਢਾਪਾ ਪੈਨਸ਼ਨਾਂ ਇੱਕ ਸਾਲ ਤੋਂ ਬੰਦ ਪਈਆਂ ਹਨ| ਉਹਨਾਂ ਪ੍ਰਾਪਰਟੀ ਟੈਕਸ ਬਾਰੇ ਬੋਲਦਿਆਂ ਕਿਹਾ ਕਿ ਸਾਬਕਾ ਫੌਜੀਆਂ ਦੀਆਂ ਧਰਮ ਪਤਨੀਆਂ ਦੇ ਨਾਮ ਤੇ ਜੋ ਪ੍ਰਾਪਰਟੀ ਹੈ ਉਸ ਨੂੰ ਇਕ ਪਰਿਵਾਰ ਦੇ ਸਿਧਾਂਤ ਨਾਲ ਟੈਕਸ ਮਾਫ ਕੀਤਾ ਜਾਵੇ ਨੀਡ ਬੇਸਿਡ ਪਾਲਿਸੀ ਨੂੰ ਜਲਦੀ ਲਾਗੂ ਕੀਤਾ ਜਾਵੇ, ਕੈਂਸਲ ਹੋਏ ਮਕਾਨਾਂ ਨੂੰ ਲੋਕ ਅਦਾਲਤ ਰਾਹੀ ਬਹਾਲ ਕੀਤਾ ਜਾਵੇ|
ਇਸ ਮੌਕੇ ਸ੍ਰ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਨੀਡ ਬੇਸਿਡ ਪਾਲਿਸੀ ਨੂੰ ਜਲਦੀ ਲਾਗੂ ਕਰਾਉਣਗੇ ਬਿਜਲੀ ਦੀ ਮਾੜੀ ਹਾਲਤ ਸਬੰਧੀ ਮੌਕੇ ਤੇ ਅਧਿਕਾਰੀਆਂ ਨੂੰ ਬੁਲਾਇਆ ਅਤੇ ਕਿਹਾ ਕਿ ਬਿਜਲੀ ਸਪਲਾਈ ਵਿੱਚ ਸੁਧਾਰ ਕੀਤਾ ਜਾਵੇ| ਸਟੇਜ ਦੀ ਜਿੰਮੇਵਾਰੀ ਸ੍ਰ. ਹਾਕਮ ਸਿੰਘ ਜਵੰਦਾ ਨੇ ਨਿਭਾਈ|

Leave a Reply

Your email address will not be published. Required fields are marked *