ਬਲਬੀਰ ਸਿੰਘ ਸੀਨੀਅਰ ਨੂੰ ਹਸਪਤਾਲ ਤੋਂ ਛੁੱਟੀ ਮਿਲੀ

ਚੰਡੀਗੜ੍ਹ, 19 ਜਨਵਰੀ (ਸ.ਬ.) ਤਿੰਨ ਵਾਰ ਓਲੰਪਿਕ ਗੋਲਡ ਮੈਡਲਿਸਟ ਬਲਬੀਰ ਸਿੰਘ ਸੀਨੀਅਰ ਖਰਾਬ ਸਿਹਤ ਕਰਕੇ 108 ਦਿਨਾਂ ਬਾਅਦ ਹਸਪਤਾਲ ਤੋਂ ਘਰ ਵਾਪਸ ਆ ਗਏ ਹਨ| ਉਨ੍ਹਾਂ ਨੂੰ 2 ਅਕਤੂਬਰ ਨੂੰ ਪੀਜੀਆਈ ਦਾਖ਼ਲ ਕਰਵਾਇਆ ਗਿਆ ਸੀ| ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ| ਦੁਨੀਆ ਦੇ ਉੱਤਮ ਖਿਡਾਰੀਆਂ ਵਿੱਚੋਂ ਇੱਕ ਬਲਬੀਰ ਸਿੰਘ ਨੂੰ ਪੀਜੀਆਈ ਵਿੱਚ ਡੇਢ ਮਹੀਨੇ ਤਕ ਆਈਸੀਯੂ ਵਿੱਚ ਰੱਖਿਆ ਗਿਆ ਸੀ|
ਡਾਕਟਰਾਂ ਮੁਤਾਬਕ ਉਨ੍ਹਾਂ ਨੂੰ ਬ੍ਰਾਨਿਕਲ ਨਿਮੋਨੀਆ ਹੋਇਆ ਸੀ| ਹੁਣ ਉਹ ਸਿਹਤਯਾਬ ਹਨ| ਇਸ ਲਈ ਡਾਕਟਰਾਂ ਨੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਹੈ| ਬਲਬੀਰ ਸਿੰਘ ਦੇ ਪੋਤਰੇ ਕਬੀਰ ਨੇ ਕਿਹਾ ਕਿ ਉਨ੍ਹਾਂ ਆਪਣੀ ਜ਼ਿੰਦਗੀ ਵਿੱਚ ਕਦੀ ਹਾਰ ਨਹੀਂ ਮੰਨੀ| ਉਨ੍ਹਾਂ ਨੇ ਪੂਰੀ ਜ਼ਿੰਦਗੀ ਤਿਰੰਗੇ ਦੀ ਸ਼ਾਨ ਲਈ ਖੇਡਿਆ|
ਕਬੀਰ ਨੇ ਦੱਸਿਆ ਕਿ ਹਾਲੇ ਵੀ ਉਨ੍ਹਾਂ ਦੀ ਜਲਦ ਰਿਕਵਰੀ ਲਈ ਉਨ੍ਹਾਂ ਦੀਆਂ ਨਜ਼ਰਾਂ ਸਾਹਮਣੇ ਤਿਰੰਗਾ ਝੰਡਾ ਲਾਇਆ ਗਿਆ ਹੈ| ਹੁਣ ਉਹ ਤੇਜ਼ੀ ਨਾਲ ਰਿਕਵਰੀ ਕਰ ਰਹੇ ਹਨ ਤੇ ਜਲਦ ਹੀ ਪੂਰੀ ਤਰ੍ਹਾਂ ਸਿਹਤਮੰਦ ਹੋ ਜਾਣਗੇ|

Leave a Reply

Your email address will not be published. Required fields are marked *