ਬਲਬੀਰ ਸਿੱਧੂ ਦੀ ਅਗਵਾਈ ਵਿੱਚ ਮਨੀਸ਼ ਤਿਵਾੜੀ ਦੇ ਕਾਫਲੇ ਦਾ ਮੁਹਾਲੀ ਵਿੱਚ ਹੋਇਆ ਭਰਵਾਂ ਸਵਾਗਤ

ਐਸ.ਏ.ਐਸ.ਨਗਰ, 15 ਅਪ੍ਰੈਲ (ਸ.ਬ.) ਕਾਂਗਰਸ ਵੱਲੋਂ ਹਲਕਾ ਆਨੰਦਪੁਰ ਸਾਹਿਬ ਤੋਂ ਐਲਾਨੇ ਉਮੀਦਵਾਰ ਸ੍ਰੀ ਮਨੀਸ਼ ਤਿਵਾੜੀ ਦੇ ਕਾਫਲੇ ਦਾ ਅੱਜ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਕਾਂਗਰਸੀ ਆਗੁਆਂ ਅਤੇ ਵਰਕਰਾਂ ਵਲੋਂ ਭਰਵਾਂ ਸੁਆਗਤ ਕੀਤਾ ਗਿਆ| ਸ੍ਰੀ ਮਨੀਸ਼ ਤਿਵਾੜੀ ਦਾ ਕਾਫਲਾ ਅੱਜ ਆਪਣਾ ਚੋਣ ਪ੍ਰਚਾਰ ਆਰੰਭ ਕਰਨ ਤੋਂ ਪਹਿਲਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਸ੍ਰੀ ਨੈਣਾ ਦੇਵੀ ਜੀ ਦੇ ਮੰਦਰ ਵਿਖੇ ਨਤਮਸਤਕ ਹੋਣ ਲਈ ਚੰਡੀਗੜ੍ਹ ਤੋਂ ਰਵਾਨਾ ਹੋਇਆ ਸੀ ਜਿਸਦਾ ਮੁਹਾਲੀ ਬੈਰੀਅਰ ਤੇ ਸੁਆਗਤ ਕੀਤਾ ਗਿਆ| ਇਸ ਮੌਕੇ ਕੈਬਨਿਟ ਮੰਤਰੀ ਸ.ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਵੱਡੀ ਗਿਣਤੀ ਗੱਡੀਆਂ ਇਸ ਕਾਫਲੇ ਵਿੱਚ ਸ਼ਾਮਲ ਹੋਈਆਂ|
ਇਸ ਮੌਕੇ ਹੋਏ ਭਰਵੇਂ ਇਕੱਠ ਦੌਰਾਨ ਸ. ਸਿੱਧੂ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੇ ਸਾਬਕਾ ਮੰਤਰੀ ਸ੍ਰੀ ਮਨੀਸ਼ ਤਿਵਾੜੀ ਨੂੰ ਆਨੰਦਪੁਰ ਸਾਹਿਬ ਹਲਕੇ ਤੋਂ ਟਿਕਟ ਦੇ ਕੇ ਪਾਰਟੀ ਲਈ ਲੰਮੇ ਸਮੇਂ ਤੋਂ ਕੰਮ ਕਰਨ ਵਾਲੇ ਆਗੂ ਦੀ ਕਦਰ ਪਾਈ ਹੈ | ਉਨ੍ਹਾਂ ਕਿਹਾ ਕਿ ਵਰਕਰਾਂ ਵਿੱਚ ਚੋਣਾਂ ਵਾਸਤੇ ਪੂਰਾ ਉਤਸ਼ਾਹ ਹੈ ਅਤੇ ਉਹ ਸ੍ਰੀ ਤਿਵਾੜੀ ਦੀ ਜਿੱਤ ਯਕੀਨੀ ਬਣਾਉਣ ਲਈ ਕਮਰਕੱਸੇ ਕਰੀ ਬੈਠੇ ਹਨ| ਉਹਨਾਂ ਕਿਹਾ ਕਿ ਅੱਜ ਹੋਇਆ ਇੱਕਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਸ ਹਲਕੇ ਤੋਂ ਕਾਂਗਰਸ ਪਾਰਟੀ ਨੂੰ ਜਿੱਤ ਮਿਲੇਗੀ|
ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੇ ਰਾਜ ਵਿੱਚ ਜਿੱਥੇ ਆਰਥਿਕ ਫਰੰਟ ਉੱਤੇ ਦੇਸ਼ ਦੀ ਦੁਰਦਸ਼ਾ ਹੋ ਰਹੀ ਹੈ, ਉਥੇ ਬੇਰੁਜ਼ਗਾਰੀ ਵੀ ਸਿਖਰ ਉੱਤੇ ਹੈ| ਕਿਸਾਨ ਤੇ ਮਜ਼ਦੂਰ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹਨ| ਛੋਟੇ ਵਪਾਰੀਆਂ ਅਤੇ ਲਘੂ ਸਨਅਤਕਾਰਾਂ ਤੋਂ ਇਲਾਵਾ ਹਰੇਕ ਤਬਕਾ ਮੁਸ਼ਕਲਾਂ ਦੇ ਦੌਰ ਵਿੱਚ ਲੰਘ ਰਿਹਾ ਹੈ, ਹੁਣ ਸਮਾਂ ਆ ਗਿਆ ਹੈ ਜਦੋਂ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣਾ ਕੇ ਇੰਨ੍ਹਾਂ ਮੁਸ਼ਕਲਾਂ ਨੂੰ ਦੂਰ ਕੀਤਾ ਜਾ ਸਕਦਾ ਹੈ |
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ.ਪੀ.ਸਿੰਘ, ਐਮ.ਐਲ.ਏ. ਬਸੀ ਪਠਾਣਾਂ ਗੁਰਪ੍ਰੀਤ ਸਿੰਘ ਜੀ.ਪੀ., ਸਾਬਕਾ ਐਮ.ਐਲ.ਏ ਤਰਲੋਚਨ ਸਿੰਘ ਸੁੰਢ, ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਦੀਪਿੰਦਰ ਸਿੰਘ ਢਿੱਲੋਂ, ਸ੍ਰ. ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਪੰਜਾਬ ਯੂਥ ਕਾਂਗਰਸ ਦੇ ਮੀਡੀਆ ਕੋਆਰਡੀਨੇਟਰ ਕੰਵਰਬੀਰ ਸਿੰਘ ਸਿੱਧੂ, ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਬਲਾਕ ਕਾਂਗਰਸ ਕਮੇਟੀ ਦਿਹਾਤੀ ਮੁਹਾਲੀ ਦੇ ਪ੍ਰਧਾਨ ਠੇਕੇਦਾਰ ਮੋਹਣ ਸਿੰਘ ਬਠਲਾਣਾ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ, ਸ਼ਹਿਰੀ ਮਹਿਲਾ ਕਾਂਗਰਸ ਪ੍ਰਧਾਨ ਡਿੰਪਲ ਸੱਭਰਵਾਲ, ਪੰਜਾਬ ਕਾਂਗਰਸ ਦੇ ਬੁਲਾਰੇ ਐਡਵੋਕੇਟ ਸਵਿਤਾ ਸਿਸੋਦੀਆ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਕੌਂਸਲਰ ਰਜਿੰਦਰ ਸਿੰਘ ਰਾਣਾ, ਸੁਰਿੰਦਰ ਸਿੰਘ ਰਾਜਪੂਤ, ਨਛੱਤਰ ਸਿੰਘ, ਜਸਬੀਰ ਸਿੰਘ ਮਣਕੂ (ਸਾਰੇ ਕੌਂਸਲਰ), ਬੂਟਾ ਸਿੰਘ ਸੋਹਾਣਾ, ਹਰਚਰਨ ਸਿੰਘ ਗਿੱਲ, ਚੌਧਰੀ ਗੁਰਮੇਲ ਸਿੰਘ, ਸਰਪੰਚ ਜਗਤਪੁਰਾ ਰਣਜੀਤ ਸਿੰਘ ਗਿੱਲ, ਰਮਨਦੀਪ ਸਿੰਘ ਸਫੀਪੁਰ, ਸਰਪੰਚ ਪੱਤੋਂ ਲਖਮੀਰ ਸਿੰਘ ਕਾਲਾ, ਪਾਲ ਸਿੰਘ ਸ਼ੇਖਨਮਾਜਰਾ, ਭਜਨ ਸਿੰਘ ਰਾਏਪੁਰ ਕਲਾਂ, ਰਜਿੰਦਰ ਸਿੰਘ ਰਾਏਪੁਰ ਕਲਾਂ, ਸਰਪੰਚ ਮਿਢੇ ਮਾਜਰਾ ਸੁਖਵਿੰਦਰ ਸਿੰਘ, ਸਰਪੰਚ ਦਾਉਂ ਅਜਮੇਰ ਸਿੰਘ, ਸਰਪੰਚ ਬੱਲੋ ਮਾਜਰਾ ਜੱਸੀ, ਸਰਪੰਚ ਸਨੇਟਾ ਭਗਤ ਰਾਮ, ਸਰਪੰਚ ਬਠਲਾਣਾ ਕਰਮਜੀਤ ਸਿੰਘ, ਸਰਪੰਚ ਗੁਡਾਣਾ ਹਰਿੰਦਰ ਸਿੰਘ ਜੌਨੀ, ਸਰਪੰਚ ਜੁਝਾਰ ਨਗਰ ਗੁਰਪ੍ਰੀਤ ਸਿੰਘ ਢੀਂਡਸਾ, ਸਰਪੰਚ ਰਾਏਪੁਰ ਕਲਾਂ ਜਸਪ੍ਰੀਤ ਸਿੰਘ, ਸੁਰਿੰਦਰ ਸਿੰਘ ਰਾਏਪੁਰ, ਗੁਰਬਚਨ ਸਿੰਘ ਪ੍ਰੇਮਗੜ੍ਹ, ਸਰਪੰਚ ਸ਼ਾਮਪੁਰ ਇੰਦਰਜੀਤ ਸਿੰਘ, ਜਸਮੇਰ ਸਿੰਘ ਸ਼ਾਮਪੁਰ, ਗਿਆਨੀ ਗੁਰਮੇਲ ਸਿੰਘ ਮਨੌਲੀ, ਜੋਰਾ ਸਿੰਘ ਮਨੌਲੀ, ਜੈਲਦਾਰ ਬਲਵਿੰਦਰ ਸਿੰਘ ਕੁੰਭੜਾ, ਨਰੇਸ਼ ਕੁੰਭੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਲਾਕ ਸੰਮਤੀ ਮੈਂਬਰ, ਸਰਪੰਚ, ਪੰਚ ਅਤੇ ਹੋਰ ਪਤਵੰਤੇ ਹਾਜਰ ਸਨ|

Leave a Reply

Your email address will not be published. Required fields are marked *