ਬਲਬੀਰ ਸਿੱਧੂ ਦੀ ਪਤਨੀ ਨੇ ਕੀਤਾ ਫੇਜ਼-4 ਵਿੱਚ ਚੋਣ ਪ੍ਰਚਾਰ

ਐਸ.ਏ.ਐਸ.ਨਗਰ, 21 ਜਨਵਰੀ (ਸ.ਬ.) ਕਾਂਗਰਸ ਉਮੀਦਵਾਰ ਬਲਬੀਰ ਸਿੱਧੂ ਦੀ ਪਤਨੀ ਦਲਜੀਤ ਕੌਰ ਵੱਲੋਂ ਸਥਾਨਕ ਫੇਜ਼-4 ਵਿੱਚ ਕਾਂਗਰਸੀ ਆਗੂ ਸ੍ਰ. ਰਵਿੰਦਰ ਪਾਲ ਨਿੰਕੀ ਦੇ ਨਾਲ ਘਰ-ਘਰ ਜਾ ਕੇ ਆਪਣੇ ਪਤੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਕਾਂਗਰਸ ਪਾਰਟੀ ਨੇ ਜਿਤਾਉਣ ਦੀ ਅਪੀਲ ਕੀਤੀ|
ਇਸ ਮੌਕੇ ਸ੍ਰ ਮਤੀ ਦਲਜੀਤ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸੀ ਉਮੀਦਵਾਰ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ, ਜਿਸ ਕਾਰਨ ਪੰਜਾਬ ਦੀ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਹੀ ਬਣਨ ਦੀ ਉਮੀਦ ਹੈ|
ਇਸ ਮੌਕੇ ਉਹਨਾਂ ਦੇ ਨਾਲ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਜਿੰਦਰ ਸਿੰਘ ਰਾਣਾ, ਕਾਂਗਰਸ ਦੇ ਜ਼ਿਲ੍ਹਾ ਸਕੱਤਰ ਸ੍ਰੀ ਅਤੁਲ ਸ਼ਰਮਾ, ਸ੍ਰੀ ਮਤੀ ਅਵਿਨਾਸ਼ ਸ਼ੰਕਰ,ਜਗਰੂਪ ਸਿੰਘ ਅਤੇ ਹੋਰ ਕਾਂਗਰਸੀ ਵਰਕਰ ਮੌਜੂਦ ਸਨ|

Leave a Reply

Your email address will not be published. Required fields are marked *