ਬਲਬੀਰ ਸਿੱਧੂ, ਨਰਿੰਦਰ ਸ਼ੇਰਗਿਲ ਅਤੇ ਬਲਵਿੰਦਰ ਕੁੰਭੜਾ ਸਮੇਤ 5 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ, 3 ਕਵਰਿੰਗ ਉਮੀਦਵਾਰਾਂ ਨੇ ਵੀ ਕਾਗਜ਼ ਦਾਖਿਲ ਕੀਤੇ

ਐਸ.ਏ.ਐਸ.ਨਗਰ, 17 ਜਨਵਰੀ (ਸ.ਬ.) ਵਿਧਾਨਸਭਾ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਵੱਲੋਂ ਨਾਮਜਦਗੀਆਂ ਭਰਨ ਦਾ ਦੌਰ ਜੋਰ ਫੜ ਗਿਆ ਹੈ| ਇਸ ਸਬੰਧੀ ਅੱਜ ਸਾਰਾ ਦਿਨ ਉਮੀਦਵਾਰਾਂ ਵੱਲੋਂ ਨਾਮਜਦਗੀਆਂ ਭਰਨ ਦਾ ਦੌਰ ਜਾਰੀ ਰਿਹਾ| ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ. ਬਲਬੀਰ ਸਿੰਘ ਸਿੱਧੂ, ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰ. ਨਰਿੰਦਰ ਸਿੰਘ                  ਸ਼ੇਰਗਿਲ, ਡੈਮੋਕ੍ਰੇਟਿਕ ਸਵਰਾਜ ਪਾਰਟੀ ਦੇ ਉਮੀਦਵਾਰ ਸ੍ਰ. ਬਲਵਿੰਦਰ ਸਿੰਘ ਕੁੰਭੜਾ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਪ੍ਰੋ. ਸਰਬਜੀਤ ਸਿੰਘ ਅਤੇ ਆਜਾਦ ਉਮੀਦਵਾਰ ਸ੍ਰੀ ਸੁਭਮ ਸ਼ਰਮਾ ਵੱਲੋਂ ਅੱਜ ਇੱਥੇ ਰਿਟਰਨਿੰਗ ਅਫਸਰ  ਸ੍ਰੀਮਤੀ ਅਨੁਪ੍ਰਿਤਾ ਜੌਹਲ ਕੋਲ ਆਪਣੇ ਨਾਮਜਦਗੀ ਪੱਤਰ ਦਾਖਿਲ ਕੀਤੇ ਗਏ| ਇਸ ਤੋਂ ਇਲਾਵਾ ਇਹਨਾਂ  ਉਮੀਦਵਾਰਾਂ ਦੇ ਕਵਰਿੰਗ  ਉਮੀਦਵਾਰਾਂ ਵੱਲੋਂ ਵੀ ਆਪਣੇ ਪਰਚੇ ਦਾਖਿਲ ਕੀਤੇ ਗਏ|
ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ. ਬਲਬੀਰ ਸਿੰਘ ਸਿੱਧੂ ਦੇ ਕਵਰਿੰਗ ਉਮੀਦਵਾਰ ਸ੍ਰ. ਕੰਵਰਬੀਰ ਸਿੰਘ ਸਿੱਧੂ, ਸ੍ਰ. ਨਰਿੰਦਰ ਸਿੰਘ ਸ਼ੇਰਗਿਲ ਦੇ ਕਵਰਿੰਗ ਉਮੀਦਵਾਰ ਭਜਨ ਸਿੰਘ          ਸ਼ੇਰਗਿਲ, ਬਲਵਿੰਦਰ ਸਿੰਘ ਕੁੰਭੜਾ ਦੇ ਕਵਰਿੰਗ ਉਮੀਦਵਾਰ ਗੁਰਨਾਮ ਕੌਰ ਵੱਲੋਂ ਵੀ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕੀਤੇ ਗਏ ਹਨ| ਨਾਮਜ਼ਦਗੀ ਪੱਤਰ ਭਰਨ ਦਾ ਕੱਲ ਆਖਰੀ ਦਿਨ ਹੈ|

Leave a Reply

Your email address will not be published. Required fields are marked *