ਬਲਬੀਰ ਸਿੱਧੂ ਨੇ ਇਕ ਨਿੱਜੀ ਟੀ ਵੀ ਚੈਨਲ ਖਿਲਾਫ ਚੋਣ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ, ਸਾਜਿਸ਼ ਤਹਿਤ ਅਕਸ ਖਰਾਬ ਕਰਨ ਦਾ ਇਲਜਾਮ ਲਗਾਇਆ

ਐਸ ਏ ਐਸ ਨਗਰ, 30 ਜਨਵਰੀ (ਸ ਬ) : ਮੁਹਾਲੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨ ਨੂੰ ਇੱਕ ਲਿਖਤੀ ਸ਼ਿਕਾਇਤ ਦੇ ਕੇ ਇੱਕ ਨਿੱਜੀ ਟੀ ਵੀ ਚੈਨਲ ਵਲੋਂ ਉਹਨਾਂ ਬਾਰੇ ਝੁਠੀ ਖਬਰ ਪ੍ਰਸਾਰਿਤ ਕਰਕੇ ਉਹਨਾਂ ਦਾ ਅਕਸ ਖਰਾਬ ਕਰਨ ਅਤੇ ਉਹਨਾਂ ਨੂੰ ਸਿਆਸੀ ਤੌਰ ਤੇ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਉਂਦਿਆਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ| ਅੱਜ ਇੱਕੇ ਕਾਹਲੀ ਵਿੱਚ ਸੱਦੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਸ੍ਰ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਸਵੇਰ ਤੋਂ ਹੀ ਇਕ ਟੀ ਵੀ ਚੈਨਲ ਉਪਰ ਇਹ ਖਬਰ ਪ੍ਰਸਾਰਿਤ ਕੀਤੀ ਜਾ ਰਹੀ ਹੈ ਕਿ ਬਲਬੀਰ ਸਿੰਘ ਸਿੱਧੂ ਨੂੰ ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਤੋਂ ਕੱਢ ਦਿਤਾ ਗਿਆ ਹੈ| ਉਹਨਾਂ ਕਿਹਾ ਕਿ ਇਸ ਖਬਰ ਦੇ ਨਾਲ ਚੈਨਲ ਵਲੋਂ ਉਹਨਾਂ ਦੀ ਤਸਵੀਰ ਵੀ ਦਿਖਾਈ ਜਾ ਰਹੀ ਹੈ|  ਉਹਨਾਂ ਕਿਹਾ ਕਿ ਇਸ ਚੈਨਲ ਉਪਰ ਇਸ ਬੇਬੁਨਿਆਦ ਖਬਰ ਦੇ ਪ੍ਰਸਾਰਿਤ ਹੋਣ ਕਾਰਨ ਜਿੱਥੇ ਉਹਨਾਂ ਦੇ ਅਕਸ ਨੂੰ ਭਾਰੀ ਸੱਟ ਲੱਗੀ ਹੈ ਅਤੇ ਉਹਨਾਂ ਦਾ ਚੋਣ ਪ੍ਰਚਾਰ ਵੀ ਪ੍ਰਭਾਵਿਤ ਹੋਇਆ ਹੈ| ਉਹਨਾ ਕਿਹਾ ਕਿ ਅਸਲ ਵਿਚ ਇਸ ਚੈਨਲ ਨੇ ਇਹ ਖਬਰ ਚਲਾ ਕੇ ਅਤੇ ਉਹਨਾ ਦੀ ਵਾਰ ਵਾਰ ਫੋਟੇ ਦਿਖਾ ਕੇ ਉਹਨਾਂ ਦਾ ਅਕਸ ਖਰਾਬ ਕਰਨ ਦਾ ਯਤਨ ਕੀਤਾ ਗਿਆ ਹੈ|
ਉਹਨਾਂ ਕਿਹਾ ਕਿ ਉਹਨਾਂ ਨੇ ਜਦੋਂ ਇਸ ਸਬੰਧੀ ਚੈਨਲ ਦੇ ਮਾਲਕਾਂ ਨਾਲ ਗੱਲਬਾਤ ਕੀਤੀ ਤਾਂ ਚੈਨਲ ਦੇ ਮਾਲਕ ਨੇ ਉਹਨਾਂ ਤੋਂ ਇਸ ਲਈ ਮੁਆਫੀ ਵੀ ਮੰਗੀ| ਉਹਨਾਂ ਕਿਹਾ ਕਿ ਉਹ ਭਲਕੇ ਹਾਈਕੋਰਟ ਵਿਚ ਇਸ ਚੇਨਲ ਉਪਰ 5 ਕਰੋੜ ਦਾ ਮਾਣਹਾਣੀ ਅਤੇ ਸਾਜਿਸ ਰਚਣ ਦਾ ਮੁਕਦਮਾ ਕਰਨ ਜਾ ਰਹੇ ਹਨ|

Leave a Reply

Your email address will not be published. Required fields are marked *