ਬਲਬੀਰ ਸਿੱਧੂ ਵੱਲੋਂ ਘਰ-ਘਰ ਜਾ ਕੇ ਚੋਣ ਪ੍ਰਚਾਰ

ਐਸ.ਏ.ਐਸ.ਨਗਰ, 10 ਜਨਵਰੀ (ਸ.ਬ.) ਹਲਕਾ ਮੁਹਾਲੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ. ਬਲਬੀਰ ਸਿੰਘ ਸਿੱਧੂ ਦੁਆਰਾ ਜਿੱਥੇ ਰੋਜਾਨਾ ਹੀ ਹਲਕੇ ਅੰਦਰ ਦਰਜਨਾਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਉਨ੍ਹਾਂ ਨੇ ਅੱਜ ਸਥਾਨਕ ਫੇਜ਼ ਇੱਕ ਵਿਖੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਕਾਂਗਰਸ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ| ਸ. ਸਿੱਧੂ ਨੂੰ ਚੋਣ ਪ੍ਰਚਾਰ ਦੌਰਾਨ ਇੱਥੋਂ ਦੇ ਲੋਕਾਂ ਦੁਆਰਾ ਭਾਰੀ ਸਮਰਥਨ ਦਿੱਤਾ ਗਿਆ ਅਤੇ ਲੋਕਾਂ ਵੱਲੋਂ ਸ. ਸਿੱਧੂ ਨੂੰ ਹਾਰ ਪਾ ਕੇ ਸਨਮਾਨਿਤ ਵੀ ਕੀਤਾ| ਇਸ ਮੌਕੇ ਬੋਲਦਿਆਂ ਸ. ਸਿੱਧੂ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਪੰਜਾਬ ਨੂੰ ਆਰਥਿਕ ਪੱਖੋਂ ਬੁਰੀ ਤਰ੍ਹਾਂ ਕੰਗਾਲ ਕਰ ਕੇ ਰੱਖ ਦਿੱਤਾ ਹੈ| ਪੰਜਾਬ ਦਾ ਹਰ ਇੱਕ ਵਰਗ ਚਾਹੇ ਉਹ ਨੌਜਵਾਨ, ਵਪਾਰੀ, ਕਿਸਾਨ, ਮੁਲਾਜ਼ਮ, ਪੈਨਸ਼ਨਰਾਂ ਨੇ ਆਪਣੀਆਂ ਹੱਕੀ ਮੰਗਾਂ ਲਈ ਸਰਕਾਰ ਵਿਰੁੱਧ ਸੰਘਰਸ਼ ਦਾ ਝੰਡਾ ਚੁੱਕਿਆ ਹੋਇਆ ਹੈ ਪਰ ਅਕਾਲੀਆਂ ਨੇ ਕਿਸੇ ਵੀ ਵਰਗ ਦੀ ਕੋਈ ਸੁਣਵਾਈ ਨਾ ਕਰਕੇ ਆਪਣਾ ਤਾਨਾਸ਼ਾਹੀ ਰੂਪ ਜਨਤਾ ਸਾਹਮਣੇ ਉਜਾਗਰ ਕੀਤਾ ਹੈ | ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਲੋਕਾਂ ਨੂੰ ਪਿਛਲੇ ਦਸ ਸਾਲਾਂ ਦੌਰਾਨ ਛੱਲੀਆਂ ਵਾਂਗ ਕੁੱਟਿਆ ਅਤੇ ਲੁਟਿਆ ਹੈ ਜਿਸ ਕਾਰਨ ਪੰਜਾਬ ਦੀ ਜਨਤਾ ਇਸ ਭ੍ਰਿਸ਼ਟ ਸਰਕਾਰ ਦੇ ਖਿਲਾਫ ਪੂਰੀ ਤਰ੍ਹਾਂ ਇੱਕਜੁਟ ਹੈ ਉਨ੍ਹਾਂ ਆਮ ਆਦਮੀ ਪਾਰਟੀ ਦੇ ਕੂੜ ਪ੍ਰਚਾਰ ਤੋਂ ਵੀ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਕੋਲ ਨਾ ਤਾਂ ਕੋਈ ਏਜੰਡਾ ਹੈ ਅਤੇ ਨਾ ਹੀ ਇਨ੍ਹਾਂ ਨੂੰ ਕੋਈ ਪੰਜਾਬ ਬਾਰੇ ਜਿਆਦਾ ਜਾਣਕਾਰੀ ਹੈ ਅਰਵਿੰਦ ਕੇਜਰੀਵਾਲ ਆਪ ਖੁਦ ਪੰਜਾਬ ਦੇ ਲੋਕਾਂ ਦੇ ਸਿਰ ਤੇ ਰਾਜ ਕਰਨ ਦੀ ਲਾਲਸਾ ਮਨ ਵਿੱਚ ਪਾਲੀ ਬੈਠਾ ਹੈ ਪਰ ਪੰਜਾਬ ਦੀ ਜਨਤਾ ਕੇਜਰੀਵਾਲ ਦੀ ਇਸ ਲਾਲਸਾ ਨੂੰ ਕਦੇ ਵੀ ਪੂਰਾ ਨਹੀਂ ਹੋਣ ਦੇਣਗੇ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਹੱਕ ਵਿੱਚ ਲੋਕਾਂ ਦੁਆਰਾ ਦਿਖਾਏ ਜਾ ਰਹੇ ਭਾਰੀ ਜਨ-ਸਮਰਥਨ ਮੂਹਰੇ ਵਿਰੋਧੀ ਉਮੀਦਵਾਰ ਕਿਤੇ ਵੀ ਨਹੀਂ ਟਿਕਣਗੇ | ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਪ੍ਰਦੀਪ ਪੱਪੀ, ਸੁਰਿੰਦਰ ਸ਼ਰਮਾ, ਸੁਨੀਲ ਕੁਮਾਰ ਪਿੰਕਾ, ਖੁਸ਼ਵੰਤ ਸਿੰਘ ਰੂਬੀ,ਅਸ਼ੋਕ ਕੌਂਡਲ, ਸ਼ਾਮ ਬਾਂਸਲ, ਅਰੁਨ ਕੁਮਾਰ, ਜਸਵਿੰਦਰ ਕਾਕਾ, ਜੰਗ ਬਹਾਦਰ, ਬੈਜਨਾਥ, ਛਿੰਦਾ ਜੀ, ਤੇਜਾ ਸਿੰਘ, ਚੋਪੜਾ ਜੀ, ਰਾਮਪਾਲ, ਸਤਨਾਮ ਸਿੰਘ,  ਜਰਨੈਲ ਸਿੰਘ, ਰਜਿੰਦਰ ਕੁਮਾਰ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਥਾਨਕ ਫੇਜ਼ ਨਿਵਾਸੀ ਮੌਜੂਦ ਸਨ|

Leave a Reply

Your email address will not be published. Required fields are marked *