ਬਲਰਾਮਜੀ ਦਾਸ ਟੰਡਨ ਦਾ ਦਿਹਾਂਤ

ਰਾਏਪੁਰ, 14 ਅਗਸਤ (ਸ.ਬ.) ਛੱਤੀਸਗੜ੍ਹ ਦੇ ਰਾਜਪਾਲ ਬਲਰਾਮਜੀ ਦਾਸ ਟੰਡਨ ਦਾ ਦਿਹਾਂਤ ਹੋ ਗਿਆ ਹੈ| ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਅੱਜ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਸੀ| 90 ਸਾਲਾ ਬਲਰਾਮਜੀ ਨੇ ਅੰਬੇਦਕਰ ਮੈਮੋਰੀਅਲ ਹਸਪਤਾਲ ਵਿੱਚ ਆਖਰੀ ਸਾਹ ਲਏ|
ਟੰਡਨ ਜਨਸੰਘ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇਕ ਸਨ| ਬਾਅਦ ਵਿੱਚ ਇਹ ਜਨਸੰਘ ਭਾਰਤੀ ਜਨਤਾ ਪਾਰਟੀ ਵਿੱਚ ਤਬਦੀਲ ਹੋ ਗਿਆ| ਉਨ੍ਹਾਂ ਨੂੰ ਸਾਲ 2014 ਵਿੱਚ ਛੱਤੀਸਗੜ੍ਹ ਦਾ ਰਾਜਪਾਲ ਬਣਾਇਆ ਗਿਆ ਸੀ|
ਆਪਣੇ ਰਾਜਨੀਤਕ ਕਾਰਜਕਾਲ ਦੌਰਾਨ ਉਹ ਪੰਜਾਬ ਦੇ ਉਪ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ| ਐਮਰਜੈਂਸੀ ਵੇਲੇ ਉਹ 1975 ਤੋਂ 1977 ਤੱਕ 2 ਸਾਲ ਜੇਲ੍ਹ ਵੀ ਕੱਟ ਚੁੱਕੇ ਹਨ|

Leave a Reply

Your email address will not be published. Required fields are marked *