ਬਲਵਿੰਦਰ ਕੁੰਭੜਾ ਉੱਪਰ ਹਮਲੇ ਦਾ ਮਾਮਲਾ, ਅਦਾਲਤ ਨੇ ਪੁਲੀਸ ਨੂੰ ਰਿਕਾਰਡ ਪੇਸ਼ ਕਰਨ ਦੇ ਹੁਕਮ ਦਿਤੇ

ਐਸ ਏ ਐਸ ਨਗਰ, 21 ਜੁਲਾਈ (ਸ.ਬ.) ਪੰਚਾਇਤ ਯੂਨੀਅਨ ਜਿਲਾ ਮੁਹਾਲੀ ਦੇ ਪ੍ਰਧਾਨ ਸ. ਬਲਵਿੰਦਰ ਸਿੰਘ ਕੁੰਭੜਾ ਉੱਪਰ ਬੀਤੀ 25-5-14 ਨੂੰ ਹੋਏ ਹਮਲੇ ਦੇ ਕੇਸ ਵਿੱਚ ਅਡੀਸ਼ਨਲ ਸੈਸ਼ਨ ਜੱਜ ਸ੍ਰੀਮਤੀ ਅੰਸ਼ੁਲ ਬੇਰੀ ਨੇ ਅੱਜ ਸੁਣਵਾਈ ਕਰਦਿਆਂ ਪੁਲੀਸ ਨੂੰ ਝਾੜ ਪਾਈ ਅਤੇ ਥਾਣਾ ਫੇਜ਼-8 ਦੀ ਪੁਲੀਸ ਨੂੰ 28 ਅਗਸਤ ਨੂੰ ਰਿਕਾਰਡ ਪੇਸ਼ ਕਰਨ ਦੇ ਹੁਕਮ ਜਾਰੀ ਕਰ ਦਿਤੇ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਬਲਵਿੰਦਰ ਸਿੰਘ ਕੁੰਭੜਾ ਨੇ ਦਸਿਆ ਕਿ ਬੀਤੀ 25-5-14 ਨੂੰ ਪਿੰਡ ਕੁੰਭੜਾ ਦੇ ਹੀ ਕੁਝ ਵਿਅਕਤੀਆਂ ਨੇ ਉਸ ਉੱਪਰ ਜਾਨਲੇਵਾ ਹਮਲਾ ਕੀਤਾ ਸੀ ਪਰ ਪੁਲੀਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਪੁਲੀਸ ਨੇ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਸੀ| ਉਹਨਾਂ ਦਸਿਆ ਕਿ ਦੋਸ਼ੀਆਂ ਵਿਰੁੱਧ ਕਾਰਵਾਈ ਕਰਵਾਉਣ ਲਈ ਉਹਨਾਂ ਵੱਲੋਂ ਐਸ ਐਸ ਪੀ ਦਫਤਰ ਦਾ ਘਿਰਾਉ ਵੀ ਕੀਤਾ ਗਿਆ ਸੀ| ਉਸ ਸਮੇਂ ਦੇ ਐਸ ਐਸ ਪੀ ਨੇ ਡੀ ਐਸ ਪੀ ਸਿਟੀ-2 ਰਵਨੀਤ ਵਿਰਕ ਨੂੰ ਮੌਕਾ ਵੇਖਣ ਭੇਜਿਆ ਸੀ| ਜਿਹਨਾਂ ਵੱਲੋਂ ਪਿੰਡ ਵਿੱਚ ਤਫਤੀਸ਼ ਕਰਕੇ ਐਫ ਆਈ ਆਰ ਨੰਬਰ 72 ਦਰਜ ਹੋਈ| ਇਸ ਦੀ ਜਾਂਚ ਉੱਚ ਅਧਿਕਾਰੀਆਂ ਨੇ ਕੀਤੀ ਸੀ ਤੇ ਇਸ ਕੇਸ ਵਿੱਚ ਸਾਬਕਾ ਇੰਸਪੈਕਟਰ ਰਣਜੀਤ ਸਿੰਘ ਦੇ ਬਿਆਨ ਮੁੱਖ ਗਵਾਹ ਵਜੋਂ ਦਰਜ ਕੀਤੇ ਗਏ ਸਨ|
ਉਹਨਾਂ ਦੋਸ਼ ਲਗਾਇਆ ਕਿ ਥਾਣਾ ਫੇਜ਼-8 ਦੇ ਪੁਲੀਸ ਅਧਿਕਾਰੀਆਂ ਨੇ ਇਸ ਕੇਸ ਦੀ ਜਾਂਚ ਵਿੱਚੋਂ ਉਪਰੋਕਤ ਗਵਾਹ ਦੇ ਬਿਆਨ ਗਾਇਬ ਕਰਕੇ ਐਫ ਆਈ ਆਰ ਨੰਬਰ 72, 2014 ਦੀ ਕਂੈਸਲੇਸ਼ਨ ਭਰਕੇ ਮਾਣਯੋਗ ਮੁਹਾਲੀ ਅਦਾਲਤ ਨੂੰ ਪੇਸ਼ ਕਰਕੇ ਉਹਨਾਂ (ਬਲਵਿੰਦਰ ਸਿੰਘ ਕੁੰਭੜਾ) ਖਿਲਾਫ ਹੀ ਆਡਰ ਪਾਸ ਕਰਵਾ ਦਿਤੇ ਸਨ| ਇਸਦੇ ਨਾਲ ਮਾਣਯੋਗ ਹਾਈਕੋਰਟ ਵਿਚ ਵੀ ਝੂਠੀ ਰਿਪੋਰਟ ਦੇ ਕੇ ਇਹ ਕੰਪਲੇਂਟ ਬੰਦ ਕਰਵਾ ਦਿਤੀ ਗਈ ਸੀ| ਉਹਨਾਂ ਵੱਲੋਂ ਇਸ ਵਿਰੁੱਧ ਐਡੀਸ਼ਨਲ ਸ਼ੈਸ਼ਨ ਜੱਜ ਦੀ ਅਦਾਲਤ ਕੋਲ ਮੁੜ ਅਪੀਲ ਦਾਇਰ ਕੀਤੀ ਗਈ| ਇਸ ਉਪਰੰਤ ਐਡੀਸ਼ਨਲ ਸ਼ੈਸ਼ਨ ਜੱਜ ਸ੍ਰੀਮਤੀ ਅੰਸ਼ੁਲ ਬੇਰੀ ਨੇ ਪਹਿਲਾਂ ਕੀਤੀ ਗਈ ਕੈਂਨਸਲੇਸ਼ਨ ਨੂੰ ਰੱਦ ਕਰਕੇ ਹੇਠਲੀ ਅਦਾਲਤ ਨੂੰ ਇਸ ਕੇਸ ਦੀ ਮੁੜ ਸੁਣਵਾਈ ਕਰਨ ਲਈ 21 ਜੁਲਾਈ ਦੀ ਤਾਰੀਕ ਨਿਰਧਾਰਤ ਕੀਤੀ ਸੀ| ਇਸ ਸਬੰਧੀ ਅੱਜ ਹੋਈ ਸੁਣਵਾਈ ਮੌਕੇ ਮਾਣਯੋਗ ਅਦਾਲਤ ਨੇ ਥਾਣਾ               ਫੇਜ਼-8 ਦੀ ਪੁਲੀਸ ਨੂੰ 28 ਅਗਸਤ ਨੂੰ ਇਸ ਕੇਸ ਨਾਲ ਸਬੰਧਿਤ ਰਿਕਾਰਡ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ|

Leave a Reply

Your email address will not be published. Required fields are marked *