ਬਲਵਿੰਦਰ ਕੁੰਭੜਾ ਵਲੋਂ ਟੁੱਟੀ ਸੜਕ ਉਪਰ ਝੋਨਾ ਰੱਖਕੇ ਪ੍ਰਦਰਸ਼ਨ

ਐਸ ਏ ਐਸ ਨਗਰ, 22 ਅਗਸਤ (ਸ.ਬ.) ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਕੁੰਭੜਾ ਨੇ ਆਪਣੇ ਸਾਥੀਆਂ ਸਮੇਤ ਕੁੰਭੜਾ ਪਿੰਡ ਦੀ ਟੁੱਟੀ ਹੋਈ ਸੜਕ ਉਪਰ ਖੜੇ ਪਾਣੀ ਵਿੱਚ ਝੋਨਾ ਰੱਖ ਕੇ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਸਰਕਾਰ ਇਸ ਝੋਨੇ ਨੂੰ ਵੇਚ ਕੇ ਆਪਣਾ ਖਾਲੀ ਖਜਾਨਾ ਭਰ ਲਵੇ ਤਾਂ ਕਿ ਪਿੰਡ ਦੀਆਂ ਸੜਕਾਂ ਠੀਕ ਕਰਵਾਈਆਂ ਜਾ ਸਕਣ|
ਉਹਨਾਂ ਕਿਹਾ ਕਿ ਇਸ ਪਿੰਡ ਵਿੱਚ ਕਦੇ ਸੀਵਰੇਜ ਓਵਰ ਫਲੋ ਹੋ ਜਾਂਦਾ ਹੈ ਤੇ ਕਦੇ ਪੀਣ ਵਾਲੇ ਸਾਫ ਪਾਣੀ ਦੀ ਥਾਂ ਗੰਦਾ ਪਾਣੀ ਹੀ ਸਪਲਾਈ ਕੀਤਾ ਜਾਂਦਾ ਹੈ| ਸਰਕਾਰ ਵਿਰੁੱਧ ਲੋਕਾਂ ਦੇ ਮਨ ਵਿੱਚ ਗੁੱਸਾ ਬਹੁਤ ਵੱਧ ਰਿਹਾ ਹੈ ਜਿਸਦਾ ਨਤੀਜਾ ਆਉਣ ਵਾਲੀਆਂ ਬਲਾਕ ਸੰਮਤੀ, ਜਿਲ੍ਹਾ ਪ੍ਰੀਸ਼ਦ ਤੇ ਲੋਕ ਸਭਾ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ|
ਉਹਨਾਂ ਕਿਹਾ ਕਿ ਪਿੰਡ ਬਲੌਂਗੀ, ਕੰਡਾਲਾ, ਜਗਤਪੁਰਾ, ਮਾਣਕਪੁਰ ਕੱਲਰ, ਮੱਕੜਿਆਂ, ਲਾਡਰਾਂ ਤੇ ਮਾਣਕ ਮਾਜਰਾ ਵਿੱਚ ਵੀ ਸੜਕਾਂ ਦੀ ਬਹੁਤ ਹੀ ਮਾੜੀ ਹਾਲਤ ਹੈ| ਉਹਨਾਂ ਮੰਗ ਕੀਤੀ ਕਿ ਕੁੰਭੜਾ ਸਮੇਤ ਮੁਹਾਲੀ ਜਿਲ੍ਹੇ ਦੇ ਸਾਰੇ ਪਿੰਡਾਂ ਦੀ ਹਾਲਤ ਸੁਧਾਰੀ ਜਾਵੇ |
ਇਸ ਮੌਕੇ ਲਖਮੀਰ ਸਿੰਘ ਬਡਾਲਾ, ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਅਵਤਾਰ ਸਿੰਘ ਮੱਕੜਿਆਂ, ਮਨਦੀਪ ਸਿੰਘ ਕੁੰਭੜਾ, ਕਮਲਪ੍ਰੀਤ ਸਿੰਘ ਕੁੰਭੜਾ, ਬਲਜਿੰਦਰ ਸਿੰਘ, ਜਗਦੀਪ ਸਿੰਘ, ਉਮਾ ਸ਼ੰਕਰ, ਅਮਰਜੀਤ ਸਿੰਘ, ਨਛੱਤਰ ਸਿੰਘ ਨੀਟਾ,ਬਲਦੇਵ ਸਿੰਘ ਰੋਡਾ, ਸੰਤ ਸਿੰਘ, ਗੁਰਿੰਦਰ ਸਿੰਘ, ਹਰਵਿੰਦਰ ਸਿੰਘ, ਅਸੀਮ ਖਾਨ, ਹਰਜਿੰਦਰ ਸਿੰਘ ਬਿੱਲਾ, ਜਗਦੀਸ਼ ਸਿੰਘ ਤੇ ਬਚਨ ਸਿੰਘ ਆਦਿ ਹਾਜਰ ਸਨ|éé

Leave a Reply

Your email address will not be published. Required fields are marked *