ਬਲਵਿੰਦਰ ਕੁੰਭੜਾ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ

ਐਸ ਏ ਐਸ ਨਗਰ, 13 ਜਨਵਰੀ (ਸ.ਬ.) ਵਿਧਾਨ ਸਭਾ ਚੋਣਾਂ ਦੇ   ਮੱਦੇਨਜ਼ਰ ਭਾਵੇਂ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਹਲਕਾ ਮੁਹਾਲੀ ਦੇ ਪਿੰਡਾਂ ਦੇ ਲੋਕ ਮੂੰਹ ਨਹੀਂ ਲਗਾ ਰਹੇ ਹਨ| ਇਹ ਵਿਚਾਰ ਡੈਮੋਕ੍ਰੇਟਿਕ ਸਵਰਾਜ ਪਾਰਟੀ ਦੇ ਹਲਕਾ ਮੁਹਾਲੀ ਤੋਂ ਉਮੀਦਵਾਰ ਬਲਵਿੰਦਰ ਸਿੰਘ ਕੁੰਭੜਾ ਨੇ ਹਲਕੇ ਦੇ ਪਿੰਡ ਗੋਬਿੰਦਗੜ੍ਹ, ਗੁਡਾਣਾ, ਢੇਲਪੁਰ, ਬਠਲਾਣਾ, ਸ਼ਾਮਪੁਰ, ਸੁਖਗੜ੍ਹ, ਸਨੇਟਾ, ਮੋਟੇਮਾਜਰਾ, ਦੈੜੀ, ਤੰਗੋਰੀ, ਕੁਰੜਾ, ਮਾਣਕਪੁਰ ਕੱਲਰ, ਨਾਨੋਮਾਜਰਾ ਅਤੇ ਸੰਭਾਲਕੀ ਪਿੰਡਾਂ ਵਿੱਚ ਆਪਣਾ ਚੋਣ ਪ੍ਰਚਾਰ ਕਰਨ ਉਪਰੰਤ ਪ੍ਰਗਟ ਕੀਤੇ|
ਇਸ ਮੌਕੇ ਉਨ੍ਹਾਂ ਦੇ  ਸਮਰਥਕਾਂ ਵਿੱਚ ਬਲਵਿੰਦਰ ਸਿੰਘ ਮਾਣਕਪੁਰ ਕੱਲਰ ਨੇ ਕਿਹਾ ਕਿ ਇਸ ਹਲਕੇ ਵਿੱਚੋਂ ਅਕਾਲੀ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਜਿਹੜੇ ਕਿ ਜ਼ਿਲ੍ਹਾ ਮੁਹਾਲੀ ਚਾਰ ਸਾਲ ਡੀ.ਸੀ. ਰਹਿਣ ਦੇ ਬਾਵਜੂਦ ਸਮੱਸਿਆਵਾਂ ਹੱਲ ਨਹੀਂ ਕਰ ਸਕੇ ਉਨ੍ਹਾਂ ਤੋਂ ਭਵਿੱਖ ਵਿੱਚ ਵੀ ਕੋਈ ਆਸ ਨਹੀਂ ਕੀਤੀ ਜਾ ਸਕਦੀ| ਦੂਜੇ ਪਾਸੇ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਲਗਾਤਾਰ ਦੋ ਵਾਰੀ ਜਿਤਾਉਣ ਦੇ ਬਾਵਜੂਦ ਉਹ ਵਿਰੋਧੀ ਸਰਕਾਰ ਹੋਣ ਦੀ ਦੁਹਾਈ ਦੇ ਕੇ ਗਰੀਬ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਰਹੇ| ਆਮ ਆਦਮੀ ਪਾਰਟੀ ਬਾਰੇ ਤਾਂ ਗੱਲ ਕਰਨੀ ਹੀ ਬੇਕਾਰ ਹੈ|
ਇਸ ਮੌਕੇ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਅਕਾਲੀ-ਭਾਜਪਾ, ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਤੋਂ ਤੰਗ ਆ ਚੁੱਕੇ ਹਨ ਅਤੇ ਲੋਕ ਹੁਣ ‘ਰੁੱਤ ਨਵਿਆਂ ਦੀ ਆਈ ਆ’ ਦੇ ਸਿਧਾਂਤ ਉਤੇ ਚੱਲ ਕੇ ਨਵੀਆਂ ਪਾਰਟੀਆਂ ਨੂੰ ਅਜਮਾਉਣਾ ਚਾਹੁੰਦੇ ਹਨ| ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 4 ਫ਼ਰਵਰੀ ਨੂੰ ਡੈਮੋਕ੍ਰੇਟਿਕ ਸਵਰਾਜ ਪਾਰਟੀ ਦੇ ਚੋਣ ਨਿਸ਼ਾਨ ਆਰੀ ਦਾ ਬਟਨ ਦਬਾ ਕੇ ਕਾਮਯਾਬ ਬਣਾਉਣ|
ਇਸ ਮੌਕੇ ਪਿੰਡ ਮੋਟੇਮਾਜਰਾ ਤੋਂ ਹਰਭਜਨ ਸਿੰਘ, ਸਰਵਣ ਸਿੰਘ, ਚਰਨ ਸਿੰਘ, ਪ੍ਰੀਤਮ ਸਿੰਘ, ਸੁਰਿੰਦਰ ਕੌਰ; ਪਿੰਡ ਤੰਗੋਰੀ ਤੋਂ ਸੁਰਜਨ ਸਿੰਘ, ਬਲਕਾਰ ਸਿੰਘ, ਅਮਰਜੀਤ ਸਿੰਘ ਬਿੱਟੂ; ਪਿੰਡ ਕੁਰੜਾ ਤੋਂ ਬਖਸ਼ੀਸ਼ ਸਿੰਘ, ਸੁਰਜੀਤ ਸਿੰਘ, ਪ੍ਰੇਮ ਸਿੰਘ ਬਠਲਾਣਾ; ਪਿੰਡ ਗੁਡਾਣਾ ਤੋਂ ਜਸਵੀਰ ਸਿੰਘ, ਹਰਜੀਤ ਸਿੰਘ, ਜਸਪਾਲ ਰਾਮ ਪੰਚ; ਪਿੰਡ ਸ਼ਾਮਪੁਰ ਤੋਂ ਚਰਨ ਸਿੰਘ, ਪਵਨ ਕੁਮਾਰ, ਓਮੀ, ਇੰਦਰਜੀਤ ਸਿੰਘ ਸਰਪੰਚ; ਪਿੰਡ ਗੋਬਿੰਦਗੜ੍ਹ ਤੋਂ ਮੇਵਾ ਸਿੰਘ, ਪਾਲ ਕੌਰ, ਪਰਮਜੀਤ ਕੌਰ, ਗੁਰਦੀਪ ਸਿੰਘ, ਪਰਮਜੀਤ ਕੌਰ, ਅਮਰਿੰਦਰ ਕੌਰ, ਬਲਦੇਵ ਪੁਰੀ, ਸੋਨੂੰ ਦੇਵੀ, ਇੰਦਰ ਦੇਵੀ, ਅਸ਼ੋਕ ਕੁਮਾਰ, ਅਮਰਜੀਤ ਕੌਰ; ਪਿੰਡ ਨਾਨੋਮਾਜਰਾ ਕ੍ਰਿਸ਼ਨਾ ਦੇਵੀ, ਅਮਰਜੀਤ ਸਿੰਘ; ਪਿੰਡ ਸੰਭਾਲਕੀ ਤੋਂ ਨਿਰਮਲ ਸਿੰਘ, ਸੁਰਮੁਖ ਸਿੰਘ, ਕਾਂਤਾ ਦੇਵੀ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *