ਬਲਵਿੰਦਰ ਕੁੰਭੜਾ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ

ਐਸ.ਏ.ਐਸ. ਨਗਰ, 10 ਜਨਵਰੀ (ਸ.ਬ.) ਪੰਜਾਬ ਵਿਧਾਨ ਸਭਾ ਚੋਣਾਂ ਭਾਵੇਂ ਅਕਾਲੀ-ਭਾਜਪਾ ਗੱਠਜੋੜ ਵਿਕਾਸ ਦੇ ਮੁੱਦੇ ਉਤੇ ਚੋਣਾਂ ਲੜਨ ਦੀ ਗੱਲ ਕਰ ਰਿਹਾ ਹੈ ਪ੍ਰੰਤੂ ਪਿੰਡਾਂ ਦੀਆਂ ਬਹੁਤੀਆਂ ਲਿੰਕ ਸੜਕਾਂ ਅਤੇ ਪਿੰਡਾਂ ਦੇ ਬਾਹਰਵਾਰ ਕੱਚੀਆਂ ਫ਼ਿਰਨੀਆਂ ਇਸ ਗਠਜੋੜ ਵਾਲੀ ਸਰਕਾਰ ਦੇ ਵਿਕਾਸ ਦੀ ਪੋਲ ਖੋਲ੍ਹਦੀਆਂ ਹਨ| ਇਹ ਵਿਚਾਰ ਵਿਧਾਨ ਸਭਾ ਹਲਕਾ ਮੁਹਾਲੀ ਤੋਂ ਡੈਮੋਕ੍ਰੇਟਿਕ ਸਵਰਾਜ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਕੁੰਭੜਾ ਨੇ ਹਲਕਾ ਮੁਹਾਲੀ ਦੇ ਪਿੰਡ ਤੜੌਲੀ ਵਿਖੇ ਲੋਕਾਂ ਨਾਲ ਚੋਣਾਂ ਸਬੰਧੀ ਰਾਬਤਾ ਬਣਾਉਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ| ਉਨ੍ਹਾਂ ਹਲਕੇ ਦੇ ਪਿੰਡਾਂ ਬੜਮਾਜਰਾ, ਬੜਮਾਜਰਾ ਕਾਲੋਨੀ, ਠਸਕਾ, ਮਨਾਣਾ, ਬਹਿਲੋਲਪੁਰ ਆਦਿ ਵਿਚ ਵੀ ਜਾ ਕੇ ਲੋਕਾਂ ਦੀ ਗੱਲਬਾਤ ਸੁਣੀ|
ਕੁੰਭੜਾ ਨੇ ਕਿਹਾ ਕਿ ਅਸਲ ਵਿੱਚ ਸਰਕਾਰਾਂ ਕੋਲ ਫ਼ੰਡਾਂ ਦੀ ਘਾਟ ਨਹੀਂ ਹੁੰਦੀ| ਪ੍ਰੰਤੂ ਵੱਡੇ ਪੱਧਰ ‘ਤੇ ਫ਼ੈਲਿਆ ਭ੍ਰਿਸ਼ਟਾਚਾਰ ਹੀ ਇਨ੍ਹਾਂ ਵਿਕਾਸ ਕਾਰਜਾਂ ਨੂੰ ਪ੍ਰਭਾਵਿਤ ਕਰਦਾ ਹੈ ਜਿਹੜਾ ਕਿ ਪਿਛਲੇ ਕਰੀਬ 60 ਸਾਲਾਂ ਤੋਂ ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀਆਂ ਦੀਆਂ ਸਰਕਾਰਾਂ ਦੇ ਰਾਜ ਵਿੱਚ ਪਨਪਿਆ| ਇਸੇ ਭ੍ਰਿਸ਼ਟਾਚਾਰ ਨੇ ਦੇਸ਼ ਵਿੱਚ ਮਹਿੰਗਾਈ ਵਧਾਈ, ਗਰੀਬ ਨੌਜਵਾਨਾਂ ਨੂੰ ਰੋਜ਼ਗਾਰ ਤੋਂ ਵਾਂਝੇ ਰੱਖਿਆ, ਲੋਕਾਂ ਨੂੰ ਇਨਸਾਫ਼ ਨਹੀਂ ਮਿਲਣ ਦਿੱਤਾ| ਇਸ ਲਈ ਇਸ ਭ੍ਰਿਸ਼ਟਾਚਾਰ ਰੂਪੀ ਦੈਂਤ ਨੂੰ ਖ਼ਤਮ ਕਰਨ ਲਈ ਅਕਾਲੀ-ਭਾਜਪਾ ਗਠਜੋੜ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਜੂੜ ਵੱਢਣਾ ਜ਼ਰੂਰੀ ਹੈ ਅਤੇ ਡੈਮੋਕ੍ਰੇਟਿਕ ਸਵਰਾਜ ਪਾਰਟੀ ਨੂੰ ਅੱਗੇ ਲਿਆਉਣਾ ਸਮੇਂ ਦੀ ਲੋੜ ਬਣ ਚੁੱਕਾ ਹੈ|
ਇਸ ਮੌਕੇ ਯਸ਼ਪਾਲ ਸਰਪੰਚ ਪਿੰਡ ਤੜੌਲੀ, ਹਰਭਜਨ ਸਿੰਘ ਸਰਪੰਚ ਬਹਿਲੋਲਪੁਰ, ਸੁਰਜੀਤ ਸਿੰਘ ਰੈਪੁਰ, ਸੁਰਮੁਖ ਸਿੰਘ ਨੰਬਰਦਾਰ, ਕੁਲਵੰਤ ਕੌਰ ਸਾਬਕਾ ਸਰਪੰਚ ਰੈਪੁਰ, ਕਰਮ ਸਿੰਘ ਨੰਬਰ ਹਸੈਨਪੁਰ, ਮੇਹਰ ਸਿੰਘ ਰੈਪੁਰ, ਗੁਰੂ ਨਾਨਕ ਕਾਲੋਨੀ ਤੋਂ ਬਬਲੂ ਪੰਚ, ਸ਼ੇਰ ਸਿੰਘ, ਭੋਲਾ ਸਿੰਘ, ਬਲਵੀਰ ਸਿੰਘ, ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਮਾਸਟਰ ਗੁਰਚਰਨ ਸਿੰਘ, ਬਚਨ ਸਿੰਘ, ਨਰੰਗ ਸਿੰਘ, ਗੁਰਿੰਦਰ ਸਿੰਘ, ਮਨਦੀਪ ਸਿੰਘ, ਅੰਗਰੇਜ਼ ਸਿੰਘ ਬੜਮਾਜਰਾ ਪੰਚ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *