ਬਲਵਿੰਦਰ ਸਿੰਘ ਟੌਹੜਾ ਨੂੰ ਸਦਮਾ, ਮਾਤਾ ਦਾ ਦੇਹਾਂਤ

ਐਸ ਏ ਐਸ ਨਗਰ,15 ਫਰਵਰੀ (ਸ.ਬ.) ਗੁਰਦੁਆਰਾ ਤਾਲਮੇਲ          ਕਮੇਟੀ ਦੇ ਜਨਰਲ ਸੈਕਟਰੀ ਸ. ਬਲਵਿੰਦਰ ਸਿੰਘ ਟੌਹੜਾ ਨੂੰ ਉਸ              ਸਮੇਂ ਗਹਿਰਾ ਸਦਮਾ ਪਹੁੰਚਿਆ ਜਦੋਂ ਬੀਤੇ ਦਿਨ ਉਹਨਾ ਦੀ ਮਾਤਾ ਪਰਮਜੀਤ ਕੌਰ ਉਮਰ 75 ਸਾਲ ਦਾ ਦੇਹਾਂਤ ਹੋ ਗਿਆ| ਮਾਤਾ ਪਰਮਜੀਤ ਕੌਰ ਦਾ ਅੱਜ ਅੰਤਿਮ ਸਸਕਾਰ ਕੀਤਾ ਗਿਆ| ਉਹ ਕਈ ਦਿਨਾਂ ਤੋਂ ਬਿਹਾਰ ਚਲ ਰਹੇ ਸਨ | 17 ਫਰਵਰੀ ਨੂੰ ਮਾਤਾ ਪਰਮਜੀਤ ਕੌਰ ਦੇ ਫੁੱਲਾਂ ਦੀ ਰਸਮ ਹੋਵੇਗੀ ਅਤੇ ਉਸੇ ਦਿਨ ਸਹਿਜ ਪਾਠ ਆਰੰਭ ਕਰਵਾਏ ਜਾਣਗੇ, ਜਿਹਨਾਂ ਦੇ ਭੋਗ 24 ਫਰਵਰੀ ਨੂੰ ਗੁਰਦੁਆਰਾ ਰਾਮਗੜ੍ਹੀਆ ਫੇਜ 3ਬੀ 1 ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਪਾਏ ਜਾਣਗੇ ਅਤੇ ਇਸ ਤੋਂ ਬਾਅਦ ਅੰਤਿਮ ਅਰਦਾਸ ਹੋਵੇਗੀ|
ਅੱਜ ਮਾਤਾ ਪਰਮਜੀਤ ਕੌਰ ਦੇ ਸਸਕਾਰ ਮੌਕੇ ਐਮ ਸੀ ਪਰਮਜੀਤ ਸਿੰਘ ਕਾਹਲੋਂ, ਗੁਰਮੁੱਖ ਸਿੰਘ ਸੋਹਲ,ਰਾਮਗੜ੍ਹੀਆ ਸਭਾ ਦੇ ਪ੍ਰਧਾਨ ਮਨਜੀਤ ਸਿੰਘ ਮਾਨ, ਤਾਲਮੇਲ         ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੋਂਧੀ, ਗੁਰਦੁਆਰਾ ਸਾਚਾ ਧੰਨ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਗਿਲ,ਮਨਜੀਤ ਸਿੰਘ ਭੱਲਾ, ਤਰਲੋਚਨ ਸਿੰਘ ਅਤੇ ਵੱਡੀ ਗਿਣਤੀ ਵਿਚ ਉਹਨਾਂ ਦੇ ਨਜਦੀਕੀ                  ਰਿਸ਼ਤੇਦਾਰ, ਰਾਜਸੀ, ਸਮਾਜਿਕ ਆਗੂ ਅਤੇ ਸ਼ਹਿਰ ਦੇ ਪਤਵੰਤੇ ਮੌਜੂਦ ਸਨ|

Leave a Reply

Your email address will not be published. Required fields are marked *