ਬਲਾਕ ਮਾਜਰੀ ਦੇ ਪਿੰਡਾਂ ਵਿੱਚ ਹੁੰਦੀ ਨਾਜਾਇਜ਼ ਮਾਈਨਿੰਗ ਖਿਲਾਫ ਧਰਨਾ ਜਾਰੀ

ਐਸ.ਏ.ਐਸ.ਨਗਰ, 26 ਸਤੰਬਰ (ਸ.ਬ.) ਬਲਾਕ ਮਾਜਰੀ ਦੇ ਅਧੀਨ ਪੈਂਦੇ ਪਿੰਡ ਅਭੀਪੁਰ ਵਿਖੇ ਪਿੰਡ ਵਾਸੀਆਂ ਵਲੋਂ ਨਾਜਾਇਜ ਮਾਇਨਿੰਗ ਦੇ ਖਿਲਾਫ ਧਰਨਾ ਲਗਾਇਆ ਜਾ ਰਿਹਾ ਹੈ ਜੋ ਕਿ ਬੀਤੀ 14 ਸਤੰਬਰ ਤੋਂ ਲਗਾਤਾਰ ਜਾਰੀ ਹੈ| 
ਇਸ ਸੰਬਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਰਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਦਿੱਤੇ ਜਾ ਰਹੇ ਧਰਨੇ ਦੇ ਬਾਵਜੂਦ ਵੀ ਨਾਜਾਇਜ ਮਾਇਨਿੰਗ ਦਾ ਕੰਮ ਜਾਰੀ ਹੈ ਅਤੇ ਇਸ ਦੌਰਾਨ ਟਿੱਪਰਾਂ ਦਾ ਰੂਟ ਬਦਲ ਕੇ ਇਹ ਕੰਮ ਕੀਤਾ ਜਾ ਰਿਹਾ ਹੈ| ਉਹਨਾਂ ਦੱਸਿਆ ਕਿ ਮਾਇਨੰਗ ਵਿਭਾਗ ਦੀ ਮਿਲੀ ਭੁਗਤ ਨਾਲ ਇਹ ਸਾਰਾ ਕੰਮ ਚੱਲ ਰਿਹਾ ਹੈ| ਉਹਨਾਂ ਇਸ ਮੌਕੇ ਉੱਥੋਂ ਲੰਘਣ ਵਾਲੇ ਟਿੱਪਰਾਂ ਦੀ ਸੂਚੀ ਵੀ ਜਾਰੀ ਕੀਤੀ ਜਿਹੜੇ ਟਿੱਪਰ ਨਾਜਾਇਜ ਮਾਈਨਿੰਗ ਦੇ ਕੰਮ ਵਿੱਚ ਵਰਤੇ ਜਾਂਦੇ ਹਨ ਅਤੇ ਕਿਹਾ ਕਿ ਪ੍ਰਸ਼ਾਸ਼ਨ ਨੂੰ ਇਹਨਾਂ ਟਿੱਪਰਾਂ ਦੀ ਸੂਚੀ ਦਿੱਤੇ ਜਾਣ ਦੇ ਬਾਵਜੂਦ ਇਹਨਾਂ ਟਿੱਪਰਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ| ਇਸ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਰਣਜੋਧ ਸਿੰਘ, ਸੁਖਦੇਵ ਸਿੰਘ, ਪ੍ਰੀਤਮ ਸਿੰਘ, ਸੁਦਾਗਰ ਸਿੰਘ, ਜਰਨੈਲ ਸਿੰਘ, ਭਾਗ ਸਿੰਘ ਅਤੇ ਪੂਰਨ ਸਿੰਘ ਸ਼ਾਮਿਲ ਸਨ| 

Leave a Reply

Your email address will not be published. Required fields are marked *