ਬਲਾਤਕਾਰ ਕਰਨ ਵਾਲੇ ਭੂਆ ਦੇ ਮੁੰਡੇ ਵਿਰੁੱਧ ਕਾਰਵਾਈ ਨਾ ਹੋਣ ਤੇ ਲੜਕੀ ਵਲੋਂ ਆਤਮ ਹੱਤਿਆ

ਮੁਰਾਦਾਬਾਦ, 28 ਮਾਰਚ (ਸ.ਬ.) ਮੁਰਾਦਾਬਾਦ ਵਿੱਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ| ਮੁਰਾਦਾਬਾਦ ਦੇ ਭੋਜਪੁਰ ਥਾਣਾ ਖੇਤਰ ਵਿੱਚ ਪੁਲੀਸ ਸਿਸਟਮ ਤੋਂ ਹਾਰੀ ਇਕ ਬਲਾਤਕਾਰ ਪੀੜਤਾ ਨੇ ਬੀਤੇ ਦਿਨੀਂ ਟਰੇਨ ਅੱਗੇ ਛਾਲ ਮਾਰ ਕੇ ਜਾਨ ਦੇ ਦਿੱਤੀ| ਪੀੜਤਾ ਦੀ ਮੌਤ ਦੇ ਬਾਅਦ ਪੁਲੀਸ ਨੇ ਬਲਾਤਕਾਰ ਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ|
ਜਾਣਕਾਰੀ ਮੁਤਾਬਕ ਪੀੜਤਾ ਪਿਛਲੇ ਕਰੀਬ 18 ਦਿਨਾ ਤੋਂ ਇਨਸਾਫ ਲਈ ਕਦੀ ਥਾਣੇ ਦੇ ਚੱਕਰ ਲਗਾ ਰਹੀ ਸੀ ਤਾਂ ਕਦੀ ਪੰਚਾਇਤ ਦੀ ਗੁਹਾਰ ਲਗਾ ਰਹੀ ਸੀ| ਇੰਨੇ ਦਿਨ ਬੀਤ ਜਾਣ ਦੇ ਬਾਅਦ ਵੀ ਜਦੋਂ ਪੀੜਤਾ ਨੂੰ ਨਿਆਂ ਨਹੀਂ ਮਿਲਿਆ ਤਾਂ ਉਸ ਨੇ ਟ੍ਰੇਨ ਦੇ ਅੱਗੇ ਛਾਲ ਮਾਰ ਕੇ ਜਾਨ ਦੇ ਦਿੱਤੀ| ਮ੍ਰਿਤਕ ਲੜਕੀ ਦੇ ਪਰਿਵਾਰਕ ਮੈਬਰਾਂ ਨੇ ਦੋਸ਼ ਲਗਾਇਆ ਕਿ ਭੂਆ ਦੇ ਬੇਟੇ ਨੇ ਲੜਕੀ ਦਾ ਬਲਾਤਕਾਰ ਕੀਤਾ ਸੀ| ਜਦੋਂ ਇਸ ਗੱਲ ਦਾ ਪਤਾ ਘਰ ਚੱਲਿਆ ਤਾਂ ਦੋਸ਼ੀ ਪੀੜਤਾ ਨਾਲ ਨਿਕਾਹ ਲਈ ਤਿਆਰ ਹੋ ਗਿਆ| ਪੀੜਤਾ ਦੇ ਘਰ ਦੇ ਨਿਕਾਹ ਦੀ ਤਿਆਰੀ ਕਰ ਰਹੇ ਸਨ ਕਿ ਅਚਾਨਕ ਦੋਸ਼ੀ ਆਰਿਫ ਨੇ ਪੀੜਤਾ ਨਾਲ ਨਿਕਾਹ ਕਰਨ ਤੋਂ ਇਨਕਾਰ ਕਰ ਦਿੱਤਾ| ਪੀੜਤਾ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ 9 ਮਾਰਚ ਨੂੰ ਭੋਜਪੁਰ ਥਾਣੇ ਵਿੱਚ ਆਰਿਫ ਖਿਲਾਫ ਬਲਾਤਕਾਰ ਮੁਕੱਦਮਾ ਦਰਜ ਕਰਵਾਇਆ ਗਿਆ| 18 ਦਿਨ ਬੀਤ ਜਾਣ ਦੇ ਬਾਅਦ ਵੀ ਪੁਲੀਸ ਨੇ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ| ਪੰਚਾਇਤ ਵੀ ਲਗਾਤਾਰ ਦੋਵਾਂ ਪੱਖਾਂ ਨੂੰ ਸਮਝੌਤੇ ਦੀ ਗੱਲ ਕਹਿੰਦੀ ਰਹੀ| ਪੁਲੀਸ ਕਾਰਵਾਈ ਤੋਂ ਨਾਖੁਸ਼ ਹੋ ਕੇ ਪੀੜਤਾ ਨੇ ਘਰ ਤੋਂ 200 ਮੀਟਰ ਦੀ ਦੂਰੀ ਤੇ ਕਾਸ਼ੀਪੁਰ ਰੇਲ ਮਾਰਗ ਤੇ ਟ੍ਰੇਨ ਦੇ ਅੱਗੇ ਛਾਲ ਮਾਰ ਕੇ ਜਾਨ ਦੇ ਦਿੱਤੀ|
ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 7 ਵਜੇ ਬਲਾਤਕਾਰ ਪੀੜਤਾ ਨੇ ਆਪਣੀ ਮਾਂ ਨੂੰ ਟਾਇਲਟ ਲਈ ਜੰਗਲ ਜਾਣ ਦੀ ਗੱਲ ਕੀਤੀ ਸੀ| ਸਵੇਰੇ 7 ਵਜੇ ਤੋਂ 9 ਵਜੇ ਤੱਕ ਜਦੋਂ ਲੜਕੀ ਘਰ ਨਹੀਂ ਆਈ ਤਾਂ ਪਰਿਵਾਰ ਦੇ ਲੋਕਾਂ ਨੇ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ| ਉਦੋਂ ਆਸਪਾਸ ਦੇ ਲੋਕਾਂ ਨੇ ਕਾਸ਼ੀਪੁਰ ਰੇਲਮਾਰਗ ਤੇ ਲਾਸ਼ ਪਈ ਦੇਖੀ| ਪਰਿਵਾਰ ਦੇ ਲੋਕਾਂ ਨੇ ਮੌਕੇ ਤੇ ਪੁੱਜ ਪਛਾਣ ਕੀਤੀ| ਬਲਾਤਕਾਰ ਕੇਸ ਦਰਜ ਹੋਣ ਦੇ ਬਾਅਦ ਪੁਲੀਸ ਨੇ ਪੀੜਤਾ ਦੇ ਬਿਆਨ ਲਏ ਤਾਂ ਉਸ ਨੇ ਦੋਸ਼ੀ ਖਿਲਾਫ ਬਿਆਨ ਵੀ ਦਿੱਤਾ ਸੀ|

Leave a Reply

Your email address will not be published. Required fields are marked *