ਬਲਾਤਕਾਰ ਦਾ ਦੋਸ਼ੀ ਆਸ਼ੂ ਭਾਈ ਉਰਫ ਆਸਿਫ ਖਾਨ ਪੁਲੀਸ ਹਿਰਾਸਤ ਵਿੱਚ

ਨਵੀਂ ਦਿੱਲੀ, 13 ਸਤੰਬਰ (ਸ.ਬ.) ਬਲਾਤਕਾਰ ਮਾਮਲੇ ਦੇ ਦੋਸ਼ੀ ਜੋਤਿਸ਼ੀ ਆਸ਼ੂ ਭਾਈ ਉਰਫ ਆਸਿਫ ਖਾਨ ਨੂੰ ਅੱਜ ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਹਿਰਾਸਤ ਵਿਚ ਲੈ ਲਿਆ| ਕ੍ਰਾਈਮ ਬ੍ਰਾਂਚ ਦੀ ਟੀਮ ਆਸ਼ੂ ਭਾਈ ਤੋਂ ਇਸ ਮਾਮਲੇ ਵਿਚ ਪੁੱਛਗਿੱਛ ਕਰ ਰਹੀ ਹੈ| ਜ਼ਿਕਰਯੋਗ ਹੈ ਕਿ ਆਸ਼ੂ ਭਾਈ ਗੁਰੂ ਜੀ ਅਤੇ ਉਸ ਦੇ ਬੇਟੇ ਉਤੇ ਇਕ ਨਾਬਾਲਿਗਾ ਨਾਲ ਬਲਾਤਕਾਰ ਕਰਨ ਦਾ ਦੋਸ਼ ਲੱਗਾ ਹੈ| ਆਸ਼ੂ ਭਾਈ ਤੋਂ ਦਿੱਲੀ ਦੇ ਹੌਜ਼ਖਾਸ ਥਾਣੇ ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *