ਬਲਾਤਕਾਰ ਦੇ ਦੋਸ਼ੀ ਖਿਲਾਫ ਜਿਲ੍ਹਾ ਅਦਾਲਤ ਵਲੋਂ ਦੋਸ਼ ਤੈਅ

ਚੰਡੀਗੜ੍ਹ,11 ਮਈ (ਸ.ਬ.) ਚੰਡੀਗੜ੍ਹ ਸਥਿਤ ਡੱਡੂ ਮਾਜਰਾ ਕਾਲੋਨੀ ਵਿੱਚ 12 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਦੇ ਮੁਲਜਮ ਸ਼ਮੀ ਕੁਮਾਰ ਵਿਰੁੱਧ ਜਿਲ੍ਹਾ ਅਦਾਲਤ ਨੇ ਦੋਸ਼ ਤੈਅ ਕੀਤੇ ਹਨ| ਪ੍ਰਾਪਤ ਜਾਣਕਾਰੀ ਅਨੁਸਾਰ ਸ਼ੰਮੀ ਨੇ ਆਪਣੇ ਗੁਆਂਢ ਵਿੱਚ ਰਹਿੰਦੀ ਇਕ 12 ਸਾਲ ਦੀ ਲੜਕੀ ਤੋਂ ਪਾਣੀ ਪੀਣ ਦੇ ਬਹਾਨੇ ਉਸਦੇ ਘਰ ਦਾ ਦਰਵਾਜਾ ਖੁਲਵਾਇਆ ਜਦੋਂ ਲੜਕੀ ਪਾਣੀ ਲੈਣ ਗਈ ਤਾਂ ਇਸ ਨੇ ਉਸ ਲੜਕੀ ਨਾਲ ਬਲਾਤਕਾਰ ਕਰ ਦਿੱਤਾ| ਇਸ ਵਿਰੁੱਧ ਜਿਲ੍ਹਾ ਅਦਾਲਤ ਨੇ ਦੋਸ਼ੀ ਖਿਲਾਫ ਦੋਸ਼ ਤੈਅ ਕਰ ਦਿੱਤੇ ਹਨ|

Leave a Reply

Your email address will not be published. Required fields are marked *