ਬਲੂ ਸਟਾਰ ਕੰਪਨੀ ਵਲੋਂ ਵਾਇਰਸ ਡਿਐਕਟੀਵੇਸ਼ਨ ਟੈਕਨੋਲੋਜੀ (ਵੀਡੀਟੀ) ਨਾਲ ਨਵੇਂ ਉਤਪਾਦ ਲਾਂਚ


ਐਸ ਏ ਐਸ ਨਗਰ, 12 ਅਕਤੂਬਰ (ਸ.ਬ.) ਬਲੂ ਸਟਾਰ ਕੰਪਨੀ ਨੇ ਵਾਇਰਸ ਡੀਐਕਟਿਵੇਸ਼ਨ ਟੈਕਨੋਲੋਜੀ (ਵੀਡੀਟੀ) ਨਾਲ ਕਈ ਤਰ੍ਹਾਂ ਦੇ ਉਤਪਾਦ ਲਾਂਚ ਕੀਤੇ ਹਨ ਜਿਹਨਾਂ ਦੀ ਵਰਤੋਂ ਨਾਲ ਵਾਇਰਸ ਦਾ ਕਾਫੀ ਹੱਦ ਤਕ ਸਫਾਹਿਆ ਹੋ ਜਾਂਦਾ ਹੈ| 
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲੂ ਸਟਾਰ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਬੀ.ਵੀ. ਤਿਆਗਰਾਜਨ  ਨੇ ਦਸਿਆ ਕਿ ਵਾਇਰਸ ਡਿਐਕਟੀਵੇਸ਼ਨ ਟੈਕਨੋਲੋਜੀ (ਵੀ.ਡੀ.ਟੀ.) ਦੇ ਨਾਲ ਬਲੂ ਸਟਾਰ ਦੇ ਉਤਪਾਦਾਂ ਦੀ  ਨਵੀਂ ਰੇਂਜ ਵਿੱਚ ਹਵਾ ਇਨ੍ਹਾਂ ਪ੍ਰਣਾਲੀਆਂ ਵਿਚੋਂ ਲੰਘਦੀ ਹੈ ਅਤੇ 99.9 ਪ੍ਰਤੀਸ਼ਤ ਪ੍ਰਭਾਵਸ਼ੀਲਤਾ ਦੇ ਨਾਲ, ਕੋਵਿਡ -19 ਸਮੇਤ ਵਾਇਰਸਾਂ ਦਾ ਖਾਤਮਾ ਕਰਦੀ ਹੈ|  ਉਹਨਾਂ ਕਿਹਾ ਕਿ ਵਾਇਰਸ ਤੇ ਕਾਬੂ ਕਰਨ ਵਾਲੀ ਇਹ ਤਕਨੀਕ ਏਅਰਕੰਡੀਸ਼ਨਡ ਸਪੇਸ ਵਿੱਚ ਕੋਵਿਡ-19 ਸਮੇਤ ਵਾਇਰਸਾਂ ਤੋਂ ਵਾਧੂ ਸੁਰੱਖਿਆ ਪ੍ਰਦਾਨ ਕਰਦੀ ਹੈ|

Leave a Reply

Your email address will not be published. Required fields are marked *