ਬਲੈਕਮੇਲਿੰਗ ਦੇ ਦੋਸ਼ ਹੇਠ ਮਾਮਲਾ ਦਰਜ

ਐਸ ਏ ਐਸ ਨਗਰ, 30 ਨਵੰਬਰ (ਸ.ਬ.) ਮੁਹਾਲੀ ਪੁਲੀਸ ਨੇ ਸਥਾਨਕ ਫੇਜ਼ 11 ਵਿੱਚ ਚਲਦੇ ਇੱਕ ਕਲੱਬ ਵਾਕਿੰਗ ਸਟ੍ਰੀਟ ਦੇ ਮਾਲਕ ਸ੍ਰੀ ਅਨਿਲ ਕੁਮਾਰ ਦੀ ਸ਼ਿਕਾਇਤ ਤੇ ਜੰਲਧਰ ਤੋਂ ਛਪਦੇ ਇੱਕ ਪੰਜਾਬੀ ਅਖਬਾਰ ਦੇ ਪੱਤਰਕਾਰ ਵਿਰੁੱਧ ਕਲੱਬ ਮਾਲਕ ਨੂੰ ਧਮਕਾ ਕੇ ਪੈਸੇ ਵਸੂਲਣ ਦੇ ਦੋਸ਼ ਹੇਠ ਆਈ ਪੀ ਸੀ ਦੀ ਧਾਰਾ 384 ਅਧੀਨ ਮਾਮਲਾ ਦਰਜ ਕੀਤਾ ਹੈ| ਇਸ ਮਾਮਲੇ ਵਿੱਚ ਚੰਡੀਗੜ੍ਹ ਤੋਂ ਛੱਪਦੇ ਇੱਕ ਹਿੰਦੀ ਅਖਬਾਰ ਦੇ ਦੋ ਪੱਤਰਕਾਰਾਂ ਦਾ ਵੀ ਨਾਮ ਹੈ|
ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਸ਼ਿਕਾਇਤਕਰਤਾ ਨੇ ਇਲਜਾਮ ਲਗਾਇਆ ਹੈ ਕਿ ਉਸਦਾ ਫੇਜ਼ 11 ਵਿੱਚ ਨਾਈਟ ਕਲੱਬ ਚਲਦਾ ਹੈ| ਉਸਦਾ ਇਲਜਾਮ ਹੈ ਕਿ ਇਸ ਪੱਤਰਕਾਰ ਵਲੋਂ ਆਪਣੇ ਦੋ ਸਾਥੀ ਪੱਤਰਕਾਰਾਂ ਦੇ ਨਾਲ ਮਿਲ ਕੇ ਉਸਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਕਿ ਉਹ ਦੇਰ ਰਾਤ ਤੱਕ ਆਪਣਾ ਕਲੱਬ ਚਲਾਉਂਦੇ ਹਨ ਅਤੇ ਉਹ Tਹਨਾਂ ਦੀ ਬਦਨਾਮੀ ਕਰਣਗੇ| ਇਸ ਸੰਬੰਧੀ ਸ਼ਿਕਾਇਤਕਰਤਾ ਵਲੋਂ ਪੱਤਰਕਾਰ ਨੂੰ ਪੈਸੇ ਦੇਣ ਦੀ ਵੀਡਿਉ ਅਤੇ ਉਸ ਨਾਲ ਫੋਨ ਤੇ ਹੋਈ ਗੱਲਬਾਤ ਦੀ ਰਿਕਾਰਡਿੰਗ ਵੀ ਪੁਲੀਸ ਨੂੰ ਦਿੱਤੀ ਗਈ ਹੈ|
ਸੰਪਰਕ ਕਰਨ ਤੇ ਡੀ ਐਸ ਪੀ ਸਿਟੀ 2 ਸ੍ਰ. ਰਮਨਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਵਲੋਂ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਗਈ ਹੈ| ਉਹਨਾਂ ਕਿਹਾ ਕਿ ਕਲੱਬ ਮਾਲਿਕ ਅਨੁਸਾਰ ਉਸਨੂੰ ਇਹਨਾਂ ਪੱਤਰਕਾਰਾਂ ਵਲੋਂ ਬਲੈਕਮੇਲ ਕੀਤਾ ਜਾ ਰਿਹਾ ਸੀ ਜਿਸਦੇ ਸਬੂਤ ਵੀ ਪੁਲੀਸ ਨੂੰ ਸੌਂਪੇ ਗਏ ਹਨ ਅਤੇ ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *