ਬਲੈਕਮੇਲ ਕਰਨ ਦੇ ਦੋਸ਼ ਵਿੱਚ ਤਿੰਨ ਖਿਲਾਫ ਮਾਮਲਾ ਦਰਜ, ਦੋ ਗ੍ਰਿਫਤਾਰ

ਖਰੜ,14 ਮਾਰਚ (ਸ.ਬ.) ਖਰੜ ਪੁਲੀਸ ਨੇ ਬਲੈਕਮੇਲ ਕਰਨ ਦੇ ਦੋਸ਼ ਵਿੱਚ ਪੱਤਰਕਾਰ ਸ਼ਿਵਮ ਸਮੇਤ ਵਿਜੈ ਕੁਮਾਰ ਜਿੰਦਲ ਅਤੇ ਸੋਨੂੰ ਖਿਲਾਫ ਮਾਮਲਾ ਦਰਜ ਕਰਕੇ ਵਿਜੈ ਕੁਮਾਰ ਜਿੰਦਲ ਅਤੇ ਸੋਨੂੰ ਨੂੰ ਗ੍ਰਿਫਤਾਰ ਕਰ ਲਿਆ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਫੇਜ਼-6 ਉਦਯੋਗਿਕ ਖੇਤਰ ਮੁਹਾਲੀ ਵਿਚ ਹਾਇਰ ਟੈਕਨੌਲਜੀ ਐਲ ਐਲ ਪੀ ਦੇ ਹਿੱਸੇਦਾਰ ਹਰਜੀਤ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਸਦੀ ਦੂਜੀ ਕੰਪਨੀ ਹਾਇਰ ਮਲਟੀਬ੍ਰਾਂਡ ਕਾਰ ਸਰਵਿਸ ਪ੍ਰਾਈਵੇਟ ਲਿਮਟਿਡ ਵਿੱਚ ਉਸਦਾ ਦੋਸਤ ਅਵਤਾਰ ਸਿੰਘ ਆਪਣੀ ਗੱਡੀ ਦੀ ਸਰਵਿਸ ਕਰਵਾਉਣ ਆਇਆ ਸੀ ਤਾਂ ਹਾਇਰ ਕੰਪਨੀ ਦੇ ਦਫਤਰ ਵਿੱਚ ਅਵਤਾਰ ਸਿੰਘ ਨੂੰ ਮਿਲਣ ਦੇ ਬਹਾਨੇ ਇਕ ਮੋਨਾ ਵਿਅਕਤੀ ਅਤੇ ਸੋਨੂੰ ਨਾਮ ਦੀ ਲੜਕੀ ਆਏ ਅਤੇ ਉਹਨਾਂ ਨੇ ਹਾਇਰ ਕੰਪਨੀ ਦੇ ਰੈਗੂਲੇਸ਼ਨ ਸਮਝਣ ਦੇ ਬਹਾਨੇ ਉਹਨਾਂ ਦੀ ਵੀਡੀਓ ਬਣਾ ਲਈ ਫਿਰ ਇਸ ਵੀਡੀਓ ਨੂੰ ਗਲਤ ਢੰਗ ਨਾਲ ਯੂ ਟਿਊਬ ਚੈਨਲ ਨਿਊਜ ਪਲਸ ਅਲਾਈਵ ਤੇ ਅਪਲੋਡ ਕਰ ਦਿੱਤੀਆਂ | ਇਸ ਤੋਂ ਬਾਅਦ ਉਕਤ ਦੋਵਾਂ ਵਲੋਂ ਅਵਤਾਰ ਸਿੰਘ ਨੂੰ ਵਾਰ ਵਾਰ ਫੋਨ ਕਰਕੇ ਬਲੈਕ ਮੇਲ ਕਰਕੇ 5 ਲੱਖ ਰੁਪਏ ਦੀ ਮੰਗ ਕੀਤੀ ਗਈ,ਇਸ ਤੋਂ ਬਾਅਦ ਸ਼ਿਵਮ ਨਾਮ ਦੇ ਪੱਤਰਕਾਰ ਦਾ ਫੋਨ ਆਇਆ ਅਤੇ ਉਸਨੇ ਧਮਕੀ ਦਿੱਤੀ ਕਿ ਉਸਦੀ ਹਾਇਰ ਕੰਪਨੀ ਫਰਜੀ ਹੈ ਅਤੇ ਉਹ ਸਾਰੇ ਉਸਦੀ ਬਦਨਾਮੀ ਕਰਨਗੇ ਤੇ ਉਸਦਾ ਕਾਰੋਬਾਰ ਨਹੀਂ ਚੱਲਣ ਦੇਣਗੇ ਨਹੀਂ ਤਾਂ ਉਹਨਾਂ ਨੂੰ 5 ਲੱਖ ਰੁਪਏ ਅਦਾ ਕਰੇ| ਇਹਨਾਂ ਤਿੰਨੇ ਵਿਅਕਤੀਆਂ ਵਲੋਂ ਅਨੇਕਾਂ ਵਾਰ ਉਹਨਾਂ ਨੂੰ ਫੋਨ ਕਰਕੇ 5 ਲੱਖ ਰੁਪਏ ਦੀ ਮੰਗ ਕੀਤੀ ਗਈ| ਇਸ ਤੋਂ ਇਲਾਵਾ ਆਪਣੇ ਆਪ ਨੂੰ ਅਂੈਟ ਚਿੱਟ ਫੰਡ ਵਿਰੋਧੀ ਫਰੰਟ ਦਾ ਪ੍ਰਧਾਨ ਦਸਦੇ ਪੀ ਐਸ ਸਹਿਗਲ ਦਾ ਵੀ ਫੋਨ ਇਸੇ ਸਬੰਧੀ ਆਇਆ ਤੇ ਉਸਨੇ ਵੀ 5 ਲੱਖ ਰੁਪਏ ਦੀ ਮੰਗ ਕੀਤੀ| ਇਹਨਾਂ ਸਾਰੇ ਫੋਨਾਂ ਦੀ ਉਸਨੇ ਰਿਕਾਰਡਿੰਗ ਕਰਕੇ ਪੁਲੀਸ ਨੂੰ ਦੇ ਦਿਤੀ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ| ਪੁਲੀਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਇਸ ਸਬੰਧੀ ਆਈ ਪੀ ਸੀ ਦੀ ਧਾਰਾ 384,120 ਏ ਅਧੀਨ ਮਾਮਲਾ ਦਰਜ ਕਰਕੇ ਵਿਜੈ ਕੁਮਾਰ ਜਿੰਦਲ ਅਤੇ ਸੋਨੂੰ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਕਿ ਪੱਤਰਕਾਰ ਸ਼ਿਵਮ ਦੀ ਗ੍ਰਿਫਤਾਰੀ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ|

Leave a Reply

Your email address will not be published. Required fields are marked *