ਬਲੈਰੋ ਅਤੇ ਟਰੱਕ ਦੀ ਟੱਕਰ ਵਿੱਚ ਪੰਜ ਵਿਅਕਤੀਆਂ ਦੀ ਮੌਤ


ਕੋਟਾ, 4 ਦਸੰਬਰ (ਸ.ਬ.) ਰਾਜਸਥਾਨ ਵਿੱਚ ਕੋਟਾ ਜ਼ਿਲ੍ਹੇ ਦੇ ਦੀਗੋਦ ਥਾਣਾ ਖ਼ੇਤਰ ਵਿੱਚ ਬਲੈਰੋ ਅਤੇ ਟਰੱਕ ਦੀ ਟੱਕਰ ਵਿੱਚ ਪੰਜ  ਵਿਅਕਤੀਆਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ| ਪੁਲੀਸ ਮੁਤਾਬਕ ਮੱਧ                ਪ੍ਰਦੇਸ਼ ਦੇ ਰਹਿਣ ਵਾਲੇ ਇਹ ਲੋਕ ਕੋਟਾ ਮੰਡੀ ਵਿੱਚ ਝੋਨਾ ਵੇਚਣ ਦੇ ਬਾਅਦ ਆਪਣੇ ਘਰ ਵਾਪਸ ਜਾ ਰਹੇ ਸਨ ਕਿ ਦੀਗੋਦ ਥਾਣਾ ਖ਼ੇਤਰ ਦੇ ਉਮੇਦਪੁਰਾ ਪਿੰਡ ਦੇ ਕੋਲ ਬੀਤੀ ਦੇਰ ਰਾਤ ਉਨ੍ਹਾਂ ਦੀ ਬਲੈਰੋ ਅਤੇ ਇਕ ਟਰੱਕ ਟਕਰਾਅ ਗਿਆ| ਹਾਦਸੇ ਵਿੱਚ ਚਾਰ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਗੰਭੀਰ ਰੂਪ ਨਾਲ ਜ਼ਖ਼ਮੀ ਇਕ ਵਿਅਕਤੀ ਨੇ ਹਸਪਤਾਲ ਜਾਂਦੇ ਸਮੇਂ ਦਮ ਤੋੜ ਦਿੱਤਾ| ਜ਼ਖ਼ਮੀਆਂ ਨੂੰ ਕੋਟਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ| ਮ੍ਰਿਤਕਾਂ ਦੀ ਪਛਾਣ ਮੱਧ ਪ੍ਰਦੇਸ਼ ਦੇ ਸ਼ਿਓਪੁਰ ਖੇਤਰ ਦੇ ਹਨੂੰਮਾਨ, ਰਾਮਵੀਰ, ਮਾਂਗੀਲਾਲ, ਅਜੈ ਅਤੇ ਜਗਦੀਸ਼ ਦੇ ਰੂਪ ਵਿੱਚ ਕੀਤੀ ਗਈ ਹੈ|

Leave a Reply

Your email address will not be published. Required fields are marked *