ਬਲੋਚਿਸਤਾਨ ਵਿੱਚ 434 ਅੱਤਵਾਦੀਆਂ ਨੇ ਕੀਤਾ ਆਤਮਸਮਰਪਣ

ਕੋਇਟਾ, 22 ਅਪ੍ਰੈਲ (ਸ.ਬ.) ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਵੱਖ-ਵੱਖ ਪਾਬੰਦੀਸ਼ੁਦਾ ਸੰਗਠਨਾਂ ਦੇ 434 ਅੱਤਵਾਦੀਆਂ ਨੇ ਆਤਮਸਮਰਪਣ ਕੀਤਾ ਹੈ| ਸੰਕਟਗ੍ਰਸਤ ਸੂਬੇ ਵਿੱਚ ਸੁਰੱਖਿਆ ਅਦਾਰਿਆਂ ਅਤੇ ਕਰਮਚਾਰੀਆਂ ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੇ ਬਲੋਚ ਰੀਪਬਲਿਕਨ ਆਰਮੀ (ਬੀ. ਆਰ. ਏ.), ਬਲੋਚ ਲਿਬਰੇਸ਼ਨ ਆਰਮੀ (ਬੀ. ਐਲ. ਏ.) ਅਤੇ ਹੋਰ ਵੱਖਵਾਦੀ ਸਮੂਹਾਂ ਦੇ ਅੱਤਵਾਦੀਆਂ ਨੇ ਅਧਿਕਾਰੀਆਂ ਨੂੰ ਆਪਣੇ ਹਥਿਆਰ ਸੌਂਪੇ| ਕਮਾਂਡਰ ਲੈਫਟੀਨੈਂਟ ਜਨਰਲ ਆਮਿਰ ਰਿਆਜ਼ ਨੇ ਕਿਹਾ ਕਿ ਜੋ ਆਮ ਜ਼ਿੰਦਗੀ ਜਿਉਣਾ ਚਾਹੁੰਦੇ ਹਨ ਕਿ ਉਹ ਆਤਮਸਮਰਪਣ ਕਰ ਸਕਦੇ ਹਨ|
ਓਧਰ ਬਲੋਚਿਸਤਾਨ ਦੇ ਮੁੱਖ ਮੰਤਰੀ ਸਨਾਉਲਾਹ ਜ਼ੇਹਰੀ ਨੇ ਦੋਸ਼ ਲਾਇਆ ਕਿ ਵਿਦੇਸ਼ੀ ਏਜੰਸੀਆਂ ਨੇ ਲੰਬੇ ਸਮੇਂ ਤੋਂ ਸੂਬੇ ਵਿੱਚ ਬੇਕਸੂਰ ਲੋਕਾਂ ਨੂੰ ਗੁੰਮਰਾਹ ਕਰ ਕੇ ਅਤੇ ਭੜਕਾ ਕੇ ਉਨ੍ਹਾਂ ਦਾ ਇਸਤੇਮਾਲ ਕੀਤਾ ਹੈ| ਬੀ. ਐਲ. ਏ. ਦੇ ਕਮਾਂਡਰ ਸ਼ੇਰ ਮੁਹੰਮਦ ਨੇ ਕਿਹਾ ਕਿ ‘ਪਾਕਿਸਤਾਨ ਵਿਰੋਧੀ’ ਤੱਤਾਂ ਨੇ ਉਨ੍ਹਾਂ ਨੂੰ ਧੋਖਾ ਦਿੱਤਾ| ਇਕ ਸੀਨੀਅਰ ਸੂਬਾਈ ਅਧਿਕਾਰੀ ਨੇ ਕਿਹਾ ਕਿ ਹੁਣ ਤੱਕ 1500 ਤੋਂ ਵਧ ਅੱਤਵਾਦੀਆਂ ਨੇ ਆਤਮਸਮਰਪਣ ਕੀਤਾ ਹੈ| ਪਾਕਿਸਤਾਨ ਦਾ ਕਹਿਣਾ ਹੈ ਕਿ ਬਲੋਚਿਸਤਾਨ ਵਿੱਚ ਅਫਗਾਨਿਸਤਾਨ ਅਤੇ ਈਰਾਨ ਨਾਲ ਲੱਗਦੀਆਂ ਉਸ ਦੀਆਂ ਸਰਹੱਦਾਂ ਦਾ ਇਸਤੇਮਾਲ ਦੇਸ਼ ਵਿੱਚ ਨਾਸ਼ ਕਰਨ ਵਾਲੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਮਕਸਦ ਨਾਲ ਲੋਕਾਂ ਨੂੰ ਭੜਕਾਉਣ ਲਈ ਕੀਤਾ ਜਾ ਰਿਹਾ ਹੈ|

Leave a Reply

Your email address will not be published. Required fields are marked *