ਬਲੌਂਗੀ ਕਾਲੋਨੀ ਦਾ ਵਿਕਾਸ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ : ਸਰਪੰਚ ਸਰੋਜਾ ਦੇਵੀ

ਬਲੌਂਗੀ, 29 ਜਨਵਰੀ (ਪਵਨ ਰਾਵਤ) ਬਲਂੌਗੀ ਕਾਲੋਨੀ ਦੀ ਸਰਪੰਚ ਸ੍ਰੀਮਤੀ ਸਰੋਜਾ ਦੇਵੀ ਨੇ ਕਿਹਾ ਹੈ ਕਿ ਬਲੌਂਗੀ ਕਾਲੋਨੀ ਦੀ ਪੰਚਾਇਤ ਨੂੰ ਚਾਰਜ ਮਿਲ ਗਿਆ, ਉਸ ਉਪਰੰਤ ਬਲਂੌਗੀ ਕਾਲੋਨੀ ਵਿੱਚ ਵਿਕਾਸ ਕੰਮ ਪਹਿਲ ਦੇ ਅਧਾਰ ਤੇ ਕਰੇ ਜਾਣਗੇ| ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਸਰੋਜਾ ਦੇਵੀ ਨੇ ਕਿਹਾ ਕਿ ਬਲੌਂਗੀ ਕਾਲੋਨੀ ਦੀ ਪੰਚਾਇਤ ਨੂੰ ਅਜੇ ਚਾਰਜ ਨਹੀਂ ਮਿਲਿਆ, ਜਿਸ ਕਰਕੇ ਪੰਚਾਇਤ ਕਾਲੋਨੀ ਵਿਚ ਵਿਕਾਸ ਕੰਮ ਸ਼ੁਰੂ ਕਰਵਾਉਣ ਤੋਂ ਅਸਮਰਥ ਹੈ| ਉਹਨਾਂ ਕਿਹਾ ਕਿ ਜਿਵੇਂ ਹੀ ਪੰਚਾਇਤ ਨੂੰ ਚਾਰਜ ਮਿਲੇਗਾ, ਪੰਚਾਇਤ ਵਲੋਂ ਬਲਂੌਗੀ ਕਾਲੋਨੀ ਵਿੱਚ ਵੱਡੀ ਪੱਧਰ ਦੇ ਵਿਕਾਸ ਕੰਮ ਕਰਵਾਏ ਜਾਣਗੇ|

Leave a Reply

Your email address will not be published. Required fields are marked *