ਬਲੌਂਗੀ ਕਾਲੋਨੀ ਦੀ ਸਰੰਪਚ ਦੇ ਖਿਲਾਫ ਦਰਜ ਮਾਮਲੇ ਨੇ ਸਿਆਸੀ ਰੰਗ ਅਖਤਿਆਰ ਕੀਤਾ

ਬਲੌਂਗੀ ਕਾਲੋਨੀ ਦੀ ਸਰੰਪਚ ਦੇ ਖਿਲਾਫ ਦਰਜ ਮਾਮਲੇ ਨੇ ਸਿਆਸੀ ਰੰਗ ਅਖਤਿਆਰ ਕੀਤਾ
ਅਕਾਲੀ ਦਲ ਨੇ ਐਸ ਐਸ ਪੀ ਨੂੰ ਮਿਲ ਕੇ ਮਾਮਲੇ ਦੀ ਨਵੇਂ ਸਿਰੇ ਤੋਂ ਜਾਂਚ ਦੀ ਮੰਗ ਕੀਤੀ
ਐਸ ਏ ਐਸ ਨਗਰ, 12 ਜੁਲਾਈ (ਸ.ਬ.) ਬਲੌਂਗੀ ਪੁਲੀਸ ਵੱਲੋਂ ਪਿੰਡ ਵਿੱਚ ਕੀਤੇ ਜਾ ਰਹੇ ਅਣ ਅਧਿਕਾਰਤ ਬੋਰਾਂ ਦੇ ਮਾਮਲੇ ਵਿੱਚ ਬੀ.ਡੀ.ਪੀ.ਓ ਦੀ ਸ਼ਿਕਾਇਤ ਤੇ ਪਿੰਡ ਬਲੌਂਗੀ ਕਲੋਨੀ ਦੀ ਸਰਪੰਚ ਸਰੋਜਾ ਦੇਵੀ ਦੇ ਖਿਲਾਫ ਵੀ ਮਾਮਲਾ ਦਰਜ ਕੀਤੇ ਜਾਣ ਦੇ ਮਾਮਲੇ ਨੇ ਸਿਆਸੀ ਰੰਗ ਅਖਤਿਆਰ ਕਰ ਲਿਆ ਹੈ ਅਤੇ ਅਕਾਲੀ ਦਲ ਨੇ ਇਲਜ਼ਾਮ ਲਗਾਇਆ ਹੈ ਕਿ ਬਲੌਂਗੀ ਪੁਲੀਸ ਵੱਲੋਂ ਸਿਆਸੀ ਦਬਾਅ ਦੇ ਚਲਦਿਆਂ ਅਕਾਲੀ-ਭਾਜਪਾ ਗਠਜੋੜ ਦੀ ਸਰਪੰਚ ਸਰੋਜਾ ਦੇਵੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ|
ਇਸ ਸੰਬਧੀ ਅਕਾਲੀ ਆਗੂਆਂ ਦਾ ਇਕ ਵਫਦ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਪੁੱਤਰ ਸ੍ਰ. ਸਿਮਰਨਜੀਤ ਸਿੰਘ ਚੰਦੂਮਾਜਰਾ ਦੀ ਅਗਵਾਈ ਵਿੱਚ ਐਸ.ਐਸ.ਪੀ ਮੁਹਾਲੀ ਨੂੰ ਮਿਲਿਆ ਅਤੇ ਉਹਨਾ ਨੂੰ ਇਸ ਸਬੰਧੀ ਤੱਥਾ ਦੀ ਜਾਣਕਾਰੀ ਦੇ ਕੇ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਕਿਸੇ ਸੀਨੀਅਰ ਅਧਿਕਾਰੀ ਤੋਂ ਜਾਂਚ ਕਰਵਾਈ ਜਾਵੇ ਅਤੇ ਸਰਪੰਚ ਸਰੋਜਾ ਦੇਵੀ ਦੀ ਗ੍ਰਿਫਤਾਰੀ ਤੇ ਰੋਕ ਲਗਾਈ ਜਾਵੇ|
ਅਕਾਲੀ ਦਲ ਯੂਥ ਵਿੰਗ ਜਿਲ੍ਹਾ ਸ਼ਹਿਰੀ ਪ੍ਰਧਾਨ ਸ੍ਰੀ ਪਰਵਿੰਦਰ ਸਿੰਘ ਸੋਹਾਣਾ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਵਫਦ ਵੱਲੋਂ ਐਸ.ਐਸ.ਪੀ ਨੂੰ ਦੱਸਿਆ ਗਿਆ ਕਿ ਬਲੌਂਗੀ ਦੀ ਸਰਪੰਚ ਸਰੋਜਾ ਦੇਵੀ ਤੇ ਲਗਾਏ ਦੋਸ਼ ਝੂਠੇ ਹਨ| ਉਹਨਾਂ ਕਿਹਾ ਕਿ ਸਰਪੰਚ ਸਰੋਜਾ ਨੇ ਤਾਂ ਪਿੰਡ ਵਿੱਚ ਹੋ ਰਹੇ ਨਾਜਾਇਜ਼ ਬੋਰਾ ਸੰਬਧੀ ਸੂਚਨਾ ਵੱਖ-ਵੱਖ ਮਿਤੀਆਂ ਨੂੰ ਸਬੰਧਿਤ ਵਿਭਾਗ ਅਤੇ ਪੁਲੀਸ ਨੂੰ ਦਿੱਤੀ ਸੀ| ਉਹਨਾਂ ਕਿਹਾ ਕਿ ਬੀ.ਡੀ.ਪੀ.ਓ ਵੱਲੋਂ ਪੁਲੀਸ ਨੂੰ ਲਿਖੀ ਚਿੱਠੀ ਅਨੁਸਾਰ ਇਹ ਮਾਮਲਾ ਪਿੰਡ ਬਲੌਂਗੀ ਅਤੇ ਬਲੌਂਗੀ ਕਲੋਨੀ ਦਾ ਹੈ ਅਤੇ ਕਿTੁਂਕਿ ਬਲੌਂਗੀ ਪਿੰਡ ਦਾ ਸਰਪੰਚ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦਾ ਹੈ ਇਸ ਲਈ ਉਸਦੇ ਖਿਲਾਫ ਕੋਈ ਮਾਮਲਾ ਦਰਜ਼ ਨਹੀਂ ਕੀਤਾ ਗਿਆ, ਜਦੋਂਕਿ ਅਕਾਲੀ ਭਾਜਪਾ ਸਰਪੰਚ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਹੈ|
ਸ੍ਰੀ ਸੋਹਾਣਾ ਨੇ ਦੱਸਿਆ ਕਿ ਐਸ.ਐਸ.ਪੀ ਵੱਲੋਂ ਵਫਦ ਦੀ ਮੰਗ ਤੇ ਕਾਰਵਾਈ ਕਰਦਿਆਂ ਇਸ ਮਾਮਲੇ ਦੀ ਜਾਂਚ ਖਰੜ ਦੇ ਡੀ.ਐਸ.ਪੀ ਨੂੰ ਸੋਂਪ ਦਿੱਤੀ ਹੈ| ਵਫਦ ਵਿਚ ਹੋਰਨਾਂ ਤੋਂ ਇਲਾਵਾ ਅਕਾਲੀ ਦਲ ਮਹਿਲਾ ਵਿੰਗ ਦੀ ਜਿਲ੍ਹਾ ਪ੍ਰਧਾਨ ਬੀਬੀ ਕੁਲਦੀਪ ਕੌਰ ਕੰਗ, ਕੌਂਸਲਰ ਆਰ.ਪੀ. ਸ਼ਰਮਾ ਤੇ ਹੋਰ ਆਗੂ ਸ਼ਾਮਿਲ ਸਨ|

Leave a Reply

Your email address will not be published. Required fields are marked *