ਬਲੌਂਗੀ ਕਾਲੋਨੀ ਦੇ ਵਿਕਾਸ ਕਾਰਜ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ : ਬਾਵਾ

ਬਲੌਂਗੀ, 28 ਜਨਵਰੀ (ਪਵਨ ਰਾਵਤ) ਬਲੌਂਗੀ ਕਾਲੋਨੀ ਵਿੱਚ ਕਾਂਗਰਸੀ ਆਗੂ ਸ੍ਰੀ ਵੀਰ ਪ੍ਰਤਾਪ ਬਾਵਾ ਦੀ ਅਗਵਾਈ ਵਿੱਚ ਬਲੌਂਗੀ ਤੋਂ ਚੁਣੇ ਗਏ 7 ਪੰਚਾਂ ਦੀ ਮੀਟਿੰਗ ਹੋਈ, ਜਿਸ ਵਿੱਚ ਕਾਲੋਨੀ ਵਿੱਚ ਕਰਵਾਏ ਜਾਣ ਵਾਲੇ ਵਿਕਾਸ ਕੰਮਾਂ ਬਾਰੇ ਚਰਚਾ ਕੀਤੀ ਗਈ|
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਵੀਰ ਪ੍ਰਤਾਪ ਬਾਵਾ ਨੇ ਕਿਹਾ ਕਿ ਬਲੌਂਗੀ ਕਾਲੋਨੀ ਵਿੱਚ ਜਿਤੇ ਹੋਏ ਪੰਚਾਂ ਵਲੋਂ ਪਿੰਡ ਦੀ ਟੁੱਟੀ ਹੋਈ ਫਿਰਨੀ ਦੀ ਮੁਰੰਮਤ ਕਰਵਾਈ ਜਾਵੇਗੀ, ਬਰਸਾਤੀ ਪਾਣੀ ਦੀ ਨਿਕਾਸੀ ਦਾ ਪੁਖਤਾ ਇੰਤਜਾਮ ਕੀਤਾ ਜਾਵੇਗਾ, ਅੰਬੇਦਕਰ ਕਾਲੋਨੀ ਦਾ ਸੀਵਰੇਜ ਦਾ ਅਧੂਰਾ ਕੰਮ ਪੂਰਾ ਕੀਤਾ ਜਾਵੇਗਾ|
ਉਹਨਾਂ ਕਿਹਾ ਕਿ ਬਲਾਕ ਸੰਮਤੀ ਚੋਣਾਂ ਵਿੱਚ ਜੋ ਗਲੀਆਂ ਬਣਾਈਆਂ ਗਈਆਂ ਸਨ ਪਰ ਜੋ ਅਧੂਰੀਆਂ ਰਹਿ ਗਈਆਂ ਸਨ, ਉਹਨਾਂ ਗਲੀਆਂ ਨੂੰ ਵੀ ਪੂਰਾ ਕੀਤਾ ਜਾਵੇਗਾ| ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੇ ਬਲੌਂਗੀ ਕਾਲੋਨੀ ਨੂੰ 25 ਲੱਖ ਰੁਪਏ ਗਰਾਂਟ ਦੇਣ ਦਾ ਐਲਾਨ ਕੀਤਾ ਸੀ, ਜੋ ਕਿ ਫਰਵਰੀ ਮਹੀਨੇ ਬਲੌਂਗੀ ਕਾਲੋਨੀ ਨੂੰ ਮਿਲ ਜਾਵੇਗੀ| ਇਸ ਗ੍ਰਾਂਟ ਦੇ ਮਿਲਣ ਤੋਂ ਬਾਅਦ ਬਲੌਂਗੀ ਕਾਲੋਨੀ ਵਿੱਚ ਵਿਕਾਸ ਕੰਮ ਕੀਤੇ ਜਾ ਰਹੇ ਹਨ|
ਜਿਕਰਯੋਗ ਹੈ ਕਿ ਬਲੌਂਗੀ ਕਾਲੋਨੀ ਵਿੱਚ ਕੁਲ 1 ਸਰਪੰਚ ਅਤੇ 13 ਪੰਚ ਹਨ, ਜਿਹਨਾਂ ਵਿਚੋਂ ਇਸ ਮੀਟਿੰਗ ਵਿੱਚ 7 ਪੰਚ ਰਾਜ ਦੁਲਾਰੀ, ਕੁਲਦੀਪ ਕੌਰ, ਕਮਲਜੀਤ ਕੌਰ, ਸ਼ਕੁੰਤਲਾ ਸਿੰਘ, ਹਰਜੀਤ ਕੌਰ, ਰਾਮ ਨਾਥ, ਦਲੀਪ ਸਿੰਘ ਕੰਗ ਮੌਜੂਦ ਸਨ, ਜਦੋਂਕਿ ਸਰਪੰਚ ਸਰੋਜਾ ਦੇਵੀ ਅਤੇ ਹੋਰ ਪੰਚ ਅਜੇ ਕੋਈ ਸਰਗਰਮੀ ਕਰਦੇ ਦਿਖਾਈ ਨਹੀਂ ਦਿੱਤੇ| ਇਸ ਮੀਟਿੰਗ ਵਿੱਚ ਸੀ. ਕਾਂਗਰਸੀ ਆਗੂ ਕੁਲੰਵਤ ਰਾਣਾ, ਸੋਨੂੰ, ਧਰਮਿੰਦਰ, ਜੁਗਨੂੰ, ਕਾਲਾ, ਰਿੰਪਲ ਧੀਮਾਨ ਵੀ ਮੌਜੂਦ ਸਨ|

Leave a Reply

Your email address will not be published. Required fields are marked *