ਬਲੌਂਗੀ-ਕੁੰਭੜਾ ਸੜਕ ਦੀ ਹਾਲਤ ਸੁਧਾਰਨ ਤੇ ਸ਼ਹਿਰ ਦੇ ਐਂਟਰੀ ਪੁਆਇੰਟ ਦਾ ਸੁੰਦਰੀਕਰਨ ਕਰਨ ਦੀ ਮੰਗ

ਐਸ ਏ ਐਸ ਨਗਰ, 9 ਅਪ੍ਰੈਲ (ਸ.ਬ.) ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਬਲੌਂਗੀ-ਕੁੰਭੜਾ ਰੋਡ ਦੀ ਹਾਲਤ ਸੁਧਾਰਨ ਅਤੇ ਸ਼ਹਿਰ ਦੇ ਐਂਟਰੀ ਪੁਆਇੰਟ ਦੇ ਸੁੰਦਰੀਕਰਨ ਕਰਨ ਦੀ ਮੰਗ ਕੀਤੀ ਹੈ| ਇਸੇ ਸਬੰਧੀ ਕੌਂਸਲਰ ਬੇਦੀ ਨੇ ਮੁੱਖ ਪ੍ਰਸ਼ਾਸਕ ਗਮਾਡਾ ਨੂੰ ਇੱਕ ਪੱਤਰ ਲਿਖਿਆ ਹੈ ਜਿਸ ਦੀ ਇੱਕ ਕਾਪੀ ਨਗਰ ਨਿਗਮ ਦੇ ਕਮਿਸ਼ਨਰ ਨੂੰ ਵੀ ਭੇਜੀ ਗਈ ਹੈ|
ਕੌਂਸਲਰ ਬੇਦੀ ਨੇ ਮੁੱਖ ਪ੍ਰਸ਼ਾਸਕ ਗਮਾਡਾ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਪਿਛਲੇ ਕਈ ਸਾਲਾਂ ਤੋਂ ਬਲੌਂਗੀ ਪੁਲ਼ ਦੇ ਨੇੜੇ ਸੜਕ ਦੀ ਹਾਲਤ ਕਾਫ਼ੀ ਖਰਾਬ ਚਲੀ ਆ ਰਹੀ ਹੈ| ਇਸ ਸੜਕ ਤੋਂ ਦੋਪਹੀਆ ਵਾਹਨਾਂ ਰਾਹੀਂ ਗੁਜ਼ਰਨ ਵਾਲੇ ਬਜ਼ੁਰਗ, ਔਰਤਾਂ ਅਤੇ ਬੱਚੇ ਅਕਸਰ ਹਾਦਸਿਆਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ| ਇਸ ਤੋਂ ਇਲਾਵਾ ਮੁਹਾਲੀ ਦੇ ਐਂਟਰੀ ਗੇਟ ਵਜੋਂ ਜਾਣੇ ਜਾਂਦੇ ਪਿੰਡ ਬਲੌਂਗੀ ਦੇ ਇਸ ਪੁਲ ਦੇ ਨਜ਼ਦੀਕ ਖਾਲੀ ਜਗ੍ਹਾ ਵਿੱਚ ਲੋਕਾਂ ਵੱਲੋਂ ਕੂੜਾ ਕਰਕਟ ਸੁੱਟਣ ਨਾਲ ਇਹ ਖਾਲੀ ਜਗ੍ਹਾ ਡੰਪਿਗ ਗਰਾਉਂਡ ਦਾ ਰੂਪ ਧਾਰਨ ਕਰ ਚੁੱਕੀ ਹੈ|
ਉਨ੍ਹਾਂ ਕਿਹਾ ਕਿ ਬਲੌਂਗੀ ਕੁੰਭੜਾ ਰੋਡ ਦੀ ਹਾਲਤ ਸੁਧਾਰੀ ਜਾਵੇ| ਉਨ੍ਹਾਂ ਨਗਰ ਨਿਗਮ ਦੇ ਕਮਿਸ਼ਨਰ ਕੋਲੋਂ ਮੰਗ ਕੀਤੀ ਕਿ ਮੁਹਾਲੀ ਦਾ ਪਿੰਡ ਬਲੌਂਗੀ ਤੱਕ ਵਿਸਤਾਰ ਕਰਕੇ ਇਸ ਪਾਸੇ ਦਾ ਸੁੰਦਰੀਕਰਨ ਕੀਤਾ ਜਾਵੇ

Leave a Reply

Your email address will not be published. Required fields are marked *