ਬਲੌਂਗੀ ਦਾ ਸਰਬਪੱਖੀ ਵਿਕਾਸ ਕਰਾਂਗਾ : ਸੁਰਜੀਤ ਸਿੰਘ ਗਰੇਵਾਲ

ਬਲੌਂਗੀ, 4 ਸਤੰਬਰ (ਪਵਨ ਰਾਵਤ) ਕਾਂਗਰਸ ਪਾਰਟੀ ਵਲੋਂ ਬਲਾਕ ਸੰਮਤੀ ਖਰੜ ਵਾਸਤੇ ਪਿੰਡ ਬਲੌਂਗੀ ਦੀ ਟਿਕਟ ਲਵਲੀ ਗਰੁੱਪ ਦੇ ਐਮ ਡੀ ਸ੍ਰ. ਸੁਰਜੀਤ ਸਿੰਘ ਗਰੇਵਾਲ ਨੂੰ ਦਿੱਤੀ ਗਈ ਹੈ| ਸ੍ਰ. ਸੁਰਜੀਤ ਸਿੰਘ ਗਰੇਵਾਲ ਨੇ ਇਸ ਮੌਕੇ ਕਿਹਾ ਕਿ ਪਾਰਟੀ ਵਲੋਂ ਉਹਨਾਂ ਤੇ ਭਰੋਸਾ ਕਰਕੇ ਜਿਹੜੀ ਜਿੰਮੇਵਾਰੀ ਦਿੱਤੀ ਗਈ ਹੈ ਉਸਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਪਿੰਡ ਬਲੌਂਗੀ ਦਾ ਸਰਬਪੱਖੀ ਵਿਕਾਸ ਯਕੀਨੀ ਕਰਣਗੇ| ਉਹਨਾਂ ਕਿਹਾ ਕਿ ਬਲੌਂਗੀ ਵਾਸੀਆਂ ਨੂੰ ਮੁਹਾਲੀ ਸ਼ਹਿਰ ਵਾਲੀਆਂ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ| ਇਸ ਮੌਕੇ ਸਰਪੰਚ ਮੱਖਣ ਸਿੰਘ, ਪਰਮਜੀਤ ਸਿੰਘ ਵਾਲੀਆ, ਲੱਕੀ ਸਿੰਘ ਆਜ਼ਾਦ ਨਗਰ, ਪੰਚ ਲਾਲ ਬਹਾਦੁਰ, ਚਰਨਜੀਤ ਸਿੰਘ ਦੇਸੂਮਾਜਰਾ, ਮਿਲਾਪ ਚੰਦ, ਨਿਰਮਲ ਜੀਤ ਸਿੰਘ ਸੈਣੀ, ਭਰਤ ਸਿੰਘ, ਰਾਜੀਵ ਮਹਿਤਾ, ਕਮਲ, ਬੀ ਐਮ ਟੇਲਰ, ਰਾਜੇਸ਼ ਸਿੰਘ ਰਾਵਤ ਵੀ ਹਾਜਿਰ ਸਨ|

Leave a Reply

Your email address will not be published. Required fields are marked *