ਬਲੌਂਗੀ ਦੀ ਆਦਰਸ਼ ਕਾਲੋਨੀ ਬਲਾਕ ਬੀ ਦੀ ਨਵੀਂ ਬਣੀ ਗਲੀ ਦਾ ਉਦਘਾਟਨ ਕੀਤਾ

ਬਲਂੌਗੀ, 16 ਨਵੰਬਰ (ਪਵਨ ਰਾਵਤ) ਬਲੌਂਗੀ ਦੀ ਆਦਰਸ਼ ਕਾਲੋਨੀ ਬਲਾਕ ਬੀ ਵਿਖੇ ਨਵੀਂ ਬਣੀ ਪੱਕੀ ਗਲੀ ਦਾ ਉਦਘਾਟਨ ਸਾਬਕਾ ਸਰਪੰਚ ਸ੍ਰ. ਮੱਖਣ ਸਿੰਘ ਨੇ ਕੀਤਾ| ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਗਲੀ ਦੀ ਉਸਾਰੀ ਦਾ ਕੰਮ ਬਲਾਕ ਸੰਮਤੀ ਮੈਂਬਰ ਡਾ. ਸੁਰਜੀਤ ਸਿੰਘ ਗਰੇਵਾਲ ਨੇ ਚੋਣਾਂ ਤੋਂ ਪਹਿਲਾਂ ਆਪਣੇ ਨਿਜੀ ਪੱਧਰ ਉਪਰ ਕਰਵਾਉਣਾ ਸ਼ੁਰੂ ਕੀਤਾ ਸੀ ਜੋ ਕਿ ਅੱਜ ਮੁਕੰਮਲ ਹੋ ਗਿਆ ਹੈ| ਉਨ੍ਹਾਂ ਕਿਹਾ ਕਿ ਡਾ. ਸੁਰਜੀਤ ਸਿੰਘ ਗਰੇਵਾਲ ਵਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤਾ ਵਾਇਦਾ ਪੂਰਾ ਕੀਤਾ ਗਿਆ ਹੈ ਅਤੇ ਡਾ. ਗਰੇਵਾਲ ਵਲੋਂ ਬਲਂੌਗੀ ਨੂੰ ਸ਼ਹਿਰੀ ਸਹੂਲਤਾਂ ਦਿਵਾਉਣ ਲਈ ਯਤਨ ਕੀਤੇ ਜਾ ਰਹੇ ਹਨ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਲਕੀ ਸਿੰਘ ਆਜ਼ਾਦ ਨਗਰ, ਡਾ. ਹਰਬੰਸ ਸਿੰਘ ਰੰਧਾਵਾ, ਰਿੰਕੂ ਦਸ਼ਮੇਸ਼ ਕਾਲੋਨੀ, ਰਾਜਾ ਬਲੌਂਗੀ, ਭਰਤ ਪ੍ਰਸਾਦ ਅਤੇ ਇਲਾਕਾ ਨਿਵਾਸੀ ਮੌਜੂਦ ਸਨ|

Leave a Reply

Your email address will not be published. Required fields are marked *