ਬਲੌਂਗੀ ਦੀ ਪੰਚਾਇਤੀ ਜਮੀਨ ਉੱਪਰ ਕੀਤੇ ਗਏ ਨਾਜਾਇਜ ਕਬਜਿਆਂ ਨੂੰ ਖਾਲੀ ਕਰਵਾਉਣ ਦਾ ਮਾਮਲਾ

ਬਲੌਂਗੀ ਦੀ ਪੰਚਾਇਤੀ ਜਮੀਨ ਉੱਪਰ ਕੀਤੇ ਗਏ ਨਾਜਾਇਜ ਕਬਜਿਆਂ ਨੂੰ ਖਾਲੀ ਕਰਵਾਉਣ ਦਾ ਮਾਮਲਾ
ਅੰਬੇਦਕਰ ਕਾਲੋਨੀ ਵਿੱਚ 120 ਵਿਅਕਤੀਆਂ ਵਲੋਂ ਕੀਤੇ ਨਾਜਾਇਜ ਕਬਜੇ ਛੁਡਵਾਉਣ ਲਈ ਕੁਲੈਕਟਰ ਪੰਚਾਇਤ ਲੈਂਡ ਵਲੋਂ ਜਾਰੀ ਹੁਕਮਾਂ ਦੀ ਹੁਣ ਤਕ ਨਹੀਂ ਹੋਈ ਪਾਲਣਾ
ਬਲਂੌਗੀ, 22 ਜਨਵਰੀ (ਪਵਨ ਰਾਵਤ) ਬਲਂੌਗੀ ਇਲਾਕੇ ਦੀ ਅੰਬੇਦਕਰ ਕਾਲੋਨੀ ਵਿੱਚ 120 ਵਿਅਕਤੀਆਂ ਵਲੋਂ ਪੰਚਾਇਤੀ ਜਮੀਨ ਉਪਰ ਕਈ ਸਾਲ ਪਹਿਲਾਂ ਕੀਤੇ ਗਏ ਨਾਜਾਇਜ ਕਬਜੇ ਨੂੰ ਛੁਡਵਾਉਣ ਲਈ ਕੁਲੈਕਟਰ ਪੰਚਾਇਤ ਲੈਂਡ ਐਸ ਏ ਐਸ ਨਗਰ ਵਲੋਂ 9 ਸਾਲ ਪਹਿਲਾਂ (24 ਸਤੰਬਰ 2010 ਨੂੰ) ਦਿੱਤੇ ਹੁਕਮਾਂ ਤੇ ਹੁਣ ਤਕ ਕਾਰਵਾਈ ਨਹੀਂ ਹੋ ਪਾਈ ਹੈ ਅਤੇ ਇਹਨਾਂ ਵਿਅਕਤੀਆਂ ਦਾ ਕਬਜਾ ਬਾਦਸਤੂਰ ਜਾਰੀ ਹੈ| ਇਹਨਾਂ ਹੁਕਮਾਂ ਦੇ ਬਾਵਜੂਦ ਨਾ ਤਾਂ ਇਹ ਕਬਜੇ ਖਾਲੀ ਕਰਵਾਉਣ ਲਈ ਪ੍ਰਸ਼ਾਸ਼ਨ ਵਲੋਂ ਕੋਈ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਨਾ ਹੀ ਇਹਨਾਂ ਕਬਜਾਕਾਰਾਂ ਨੇ ਇਹ ਕਬਜੇ ਖਾਲੀ ਕੀਤੇ ਹਨ|
ਪੰਚਾਇਤੀ ਜਮੀਨ ਤੋਂ ਕੀਤੇ ਗਏ ਇਹਨਾਂ ਨਾਜਾਇਜ ਕਬਜਿਆਂਨੂੰ ਖਾਲੀ ਕਰਵਾਉਣ ਅਤੇ ਇਸ ਜਮੀਨ ਦਾ ਕਬਜਾ ਪੰਚਾਇਤ ਨੂੰ ਦਿਵਾਉਣ ਸੰਬੰਧੀ ਪਿੰਡ ਦੀ ਪੰਚਾਇਤ ਵਲੋਂ ਪੰਚਾਇਤ ਲੈਂਡ ਕਲੈਕਟਰ ਕੋਲ ਅਰਜੀ ਦਿੱਤੀ ਸੀ ਜਿਸਤੇ ਸੁਣਵਾਈ ਤੋਂ ਬਾਅਦ ਲੈਂਡ ਕਲੈਕਟਰ ਵਲੋਂ ਹੁਕਮ ਜਾਰੀ ਕੀਤੇ ਗਏ ਸਨ ਕਿ ਫੋਰਸ ਦਾ ਪ੍ਰਬੰਧ ਕਰਕੇ ਇਸ ਜਮੀਨ ਲੂੰ ਖਾਲੀ ਕਰਵਾਇਆ ਜਾਵੇ ਅਤੇ ਇਸਦਾ ਕਬਜਾ ਪਿੰਡ ਦੀ ਪੰਚਾਇਤ ਨੂੰ ਦਿੱਤਾ ਜਾਵੇ ਪਰੰਤੂ ਇਹ ਕਾਰਵਾਈ ਵਿਚਾਲੇ ਹੀ ਲਮਕ ਰਹੀ ਹੈ ਅਤੇ ਇਸ ਜਮੀਨ ਦੇ ਕਾਬਜਕਾਰ ਪਹਿਲਾਂ ਪੰਚਾਇਤੀ ਜਮੀਨ ਉਪਰ ਕਾਬਜ ਹਨ|
ਇਸ ਸੰਬੰਧੀ ਪੰਜ ਸਾਲ ਪਹਿਲਾਂ ਕੁਲੈਕਟਰ ਪੰਚਾਇਤ ਲੈਂਡ ਐਸ ਏ ਐਸ ਨਗਰ ਵਲੋਂ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਖਰੜ ਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਤਹਿਸੀਲਦਾਰ ਐਸ ਏ ਐਸ ਨਗਰ ਨਾਲ ਤਾਲਮੇਲ ਕਰਕੇ ਇਸ ਜਮੀਨ ਦਾ ਕਬਜਾ ਬਲਂੌਗੀ ਪਿੰਡ ਦੀ ਪੰਚਾਇਤ ਨੂੰ ਦੁਆਉਣ ਪਰ ਇਹਨਾਂ ਹੁਕਮਾਂ ਦੇ ਬਾਵਜੂਦ ਪੰਚਾਇਤ ਨੂੰ ਉਪਰੋਕਤ ਜਮੀਨ ਦਾ ਕਬਜਾ ਨਹੀਂ ਮਿਲਿਆ ਹੈ|
ਬਲਂੌਗੀ ਪਿੰਡ ਦੇ ਨਵੇਂ ਬਣੇ ਸਰਪੰਚ ਸ੍ਰ. ਬਹਾਦਰ ਸਿੰਘ ਨੇ ਦਸਿਆ ਕਿ ਪੰਚਾਇਤੀ ਜਮੀਨ ਉਪਰ ਕੀਤੇ ਹੋਏ ਨਜਾਇਜ ਕਬਜੇ ਹਟਾਉਣ ਲਈ ਪੰਚਾਇਤ ਪ੍ਰਸ਼ਾਸਨ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਲਈ ਤਿਆਰ ਹੈ| ਉਹਨਾਂ ਕਿਹਾ ਕਿ ਪੁਰਾਣੇ ਨਜਾਇਜ ਕਬਜੇ ਪੰਚਾਇਤੀ ਜਮੀਨ ਉਪਰੋਂ ਨਾ ਹਟਾਏ ਜਾਣ ਕਾਰਨ ਹੁਣ ਪਿੰਡ ਦੀ ਪੰਚਾਇਤੀ ਜਮੀਨ ਉਪਰ ਹੋਰ ਵੀ ਕੁਝ ਵਿਅਕਤੀਆਂ ਵਲੋਂ ਨਜਾਇਜ ਕਬਜੇ ਕੀਤੇ ਜਾ ਰਹੇ ਹਨ, ਕਿਉਂਕਿ ਇਸ ਇਲਾਕੇ ਦੀ ਜਮੀਨ ਬਹੁਤ ਮਹਿੰਗੀ ਹੈ| Tਹਨਾਂ ਕਿਹਾ ਕਿ ਸਿਰਫ ਅੰਬੇਦਕਰ ਕਲੋਨੀ ਹੀ ਨਹੀਂ ਬਲਕਿ ਪਿੰਡ ਵਿੱਚ ਹੋਰਨਾਂ ਥਾਂਵਾਂ ਤੇ ਵੀ ਕਰੋੜਾਂ ਅਰਬਾਂ ਦੀ ਜਮੀਨ ਨਾਜਾਇਜ ਕਬਜਿਆਂ ਦੀ ਮਾਰ ਹੇਠ ਹੈ ਜਿਸ ਬਾਰੇ ਪ੍ਰਸ਼ਾਸ਼ਨ ਵਲੋਂ ਕੋਈ ਕਾਰਵਾਈ ਨਹੀਂ ਹੋ ਰਹੀ|
ਉਹਨਾਂ ਕਿਹਾ ਕਿ ਉਹਨਾਂ ਦੀ ਪੰਚਾਇਤ ਨੇ ਸਹੁੰ ਤਾਂ ਚੁਕ ਲਈ ਹੈ ਪਰ ਪੰਚਾਇਤ ਨੂੰ ਅਜੇ ਤਕ ਚਾਰਜ ਨਹੀਂ ਮਿਲਿਆ, ਜਿਸ ਕਰਕੇ ਉਹ ਅਜੇ ਕੋਈ ਕਾਨੂੰਨੀ ਚਾਰਾਜੋਈ ਕਰਨ ਦੇ ਸਮਰਥ ਨਹੀਂ ਹਨ|
ਉਹਨਾਂ ਮੰਗ ਕੀਤੀ ਕਿ ਬਲਂੌਗੀ ਦੀ ਅੰਬੇਦਕਰ ਕਾਲੋਨੀ ਵਿੱਚ ਅਤੇ ਹੋਰ ਥਾਵਾਂ ਉਪਰ ਕੀਤੇ ਗਏ ਨਜਾਇਜ ਕਬਜੇ ਹਟਵਾਏ ਜਾਂਣ ਅਤੇ ਪੰਚਾਇਤਾਂ ਨੂੰ ਤੁਰੰਤ ਚਾਰਜ ਦਿਤਾ ਜਾਵੇ ਤਾਂ ਕਿ ਪੰਚਾਇਤਾਂ ਨਜਾਇਜ ਕਬਜੇ ਹਟਾਉਣ ਲਈ ਮੁਹਿੰਮ ਚਲਾ ਸਕਣ|
ਇਸ ਸਬੰਧੀ ਡੀ ਡੀ ਪੀ ਓ ਸ੍ਰੀ ਡੀ ਕੇ ਸਾਲਦੀ ਨਾਲ ਸੰਪਰਕ ਕਰਨ ਤੇ ਉਹਨਾਂ ਕਿਹਾ ਕਿ ਇਸ ਸਬੰਧੀ ਨਵੇਂ ਵਾਰੰਟ ਜਾਰੀ ਹੋ ਚੁਕੇ ਹਨ ਅਤੇ ਇਸ ਸਬੰਧੀ ਕਾਰਵਾਈ ਚਲ ਰਹੀ ਹੈ|

Leave a Reply

Your email address will not be published. Required fields are marked *