ਬਲੌਂਗੀ ਦੇ ਮੁੱਖ ਬਾਜਾਰ ਵਿੱਚ ਸਫਾਈ ਨਾ ਹੋਣ ਗੰਦਗੀ ਦੀ ਭਰਮਾਰ

ਐਸ ਏ ਐਸ ਨਗਰ, 13 ਅਪ੍ਰੈਲ (ਸ.ਬ.) ਬਲੌਂਗੀ ਦੇ ਮੁੱਖ ਬਾਜਾਰ ਵਾਲੀ ਮੁੱਖ ਸੜਕ ਉਪਰ ਪਿਛਲੇ ਕਈ ਮਹੀਨਿਆਂ ਤੋਂ ਸਫਾਈ ਨਾ ਹੋਣ ਕਾਰਨ ਹਰ ਪਾਸੇ ਗੰਦਗੀ ਫੈਲੀ ਹੋਈ ਹੈ| ਇਸ ਸੜਕ ਦੇ ਨਾਲ ਹੀ ਬਣੇ ਨਾਲੇ ਵੀ ਗੰਦਗੀ ਨਾਲ ਪੂਰੀ ਤਰ੍ਹਾਂ ਭਰੇ ਹੋਏ ਹਨ ਜਿਸ ਕਾਰਨ ਉੱਥੇ ਪੂਰੀ ਬਦਬੂ ਫੈਲ ਰਹੀ ਹੈ ਅਤੇ ਮੱਖੀ ਮੱਛਰਾਂ ਦੀ ਭਰਮਾਰ ਹੋ ਗਈ ਹੈ| ਇਸ ਸੜਕ ਦੇ ਨਾਲ ਹੀ ਸਰਕਾਰੀ ਪ੍ਰਾਇਮਰੀ ਸਕੂਲ ਦੀ ਕੰਧ ਵੀ ਲੱਗਦੀ ਹੈ, ਜਿਸ ਵਿੱਚ ਬੱਚਿਆਂ ਦਾ ਖਾਣਾ ਵੀ ਬਣਦਾ ਹੈ| ਇਸ ਗੰਦਗੀ ਦੀ ਬਦਬੂ ਸਕੂਲ ਵਿੱਚ ਵੀ ਪਹੁੰਚ ਰਹੀ ਹੈ| ਜਿਸ ਕਾਰਨ ਵਿਦਿਆਰਥੀ ਅਤੇ ਅਧਿਆਪਕਾਂ ਨੁੰ ਵੀ ਪ੍ਰੇਸ਼ਾਨ ਹੋਣਾ ਪੈਂਦਾ ਹੈ ਅਤੇ ਬੱਚਿਆਂ ਲਈ ਬਣਾਏ ਜਾਂਦੇ ਖਾਣੇ ਦੀ ਗੁਣਵਤਾ ਉਪਰ ਵੀ ਅਸਰ ਪੈਂਦਾ ਹੈ|
ਬਲਾਕ ਸੰਮਤੀ ਮੈਂਬਰ ਬਲਜੀਤ ਸਿੰਘ ਅਤੇ ਸਮਾਜਸੇਵੀ ਆਗੂ ਬੀ ਸੀ ਪ੍ਰੇਮੀ ਨੇ ਦੱਸਿਆ ਕਿ ਇਸ ਸਬੰਧੀ ਦੋ ਮਹੀਨੇ ਪਹਿਲਾਂ ਇਲਾਕਾ ਵਾਸੀਆਂ ਨੇ ਡੀ ਸੀ ਮੁਹਾਲੀ ਨੂੰ ਮਿਲ ਕੇ ਇਥੇ ਸਫਾਈ ਕਰਵਾਉਣ ਦੀ ਮੰਗ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ| ਉਹਨਾਂ ਕਿਹਾ ਕਿ ਅਸਲ ਵਿੱਚ ਬਲੌਂਗੀ ਦਾ ਸਰਪੰਚ ਸਸਪੈਂਡ ਚਲ ਰਿਹਾ ਹੈ, ਜਿਸ ਕਰਕੇ ਬਲੌਂਗੀ ਦਾ ਇਸ ਸਮੇਂ ਕੋਈ ਵਾਲੀ ਵਾਰਸ ਨਹੀਂ ਹੈ| ਉਹਨਾਂ ਕਿਹਾ ਕਿ ਇਥੇ ਫੈਲੀ ਹੋਈ ਬਿਮਾਰੀ ਕਾਰਨ ਕਦੇ ਵੀ ਕੋਈ ਬਿਮਾਰੀ ਫੈਲ ਸਕਦੀ ਹੈ| ਉਹਨਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਸ ਇਲਾਕੇ ਦੀ ਸਫਾਈ ਕਰਵਾਈ ਜਾਵੇ|

Leave a Reply

Your email address will not be published. Required fields are marked *