ਬਲੌਂਗੀ ਦੇ ਸਰਪੰਚ ਨੂੰ ਮਿਲਿਆ ਪਿੰਡ ਦੀ ਜਲ ਸਪਲਾਈ ਦਾ ਚਾਰਜ

ਬਲੌਂਗੀ, 4 ਜੁਲਾਈ (ਪਵਨ ਰਾਵਤ) ਜਲ ਸਪਲਾਈ ਵਿਭਾਗ ਵਲੋਂ ਬਲੌਂਗੀ ਪਿੰਡ ਦੀ ਨਵੀਂ ਬਣੀ ਪਾਣੀ ਦੀ ਕਮੇਟੀ ਨੂੰ ਚਾਰਜ ਦੇ ਦਿੱਤਾ ਗਿਆ ਹੈ| 
ਇਸ ਸੰਬਧੀ ਜਾਣਕਾਰੀ ਦਿੰਦਿਆਂ ਪਾਣੀ ਦੀ ਕਮੇਟੀ ਦੇ ਚੇਅਰਮੈਨ ਅਤੇ ਪਿੰਡ ਦੇ ਸਰਪੰਚ ਸ੍ਰ. ਬਹਾਦਰ ਸਿੰਘ ਨੇ ਦੱਸਿਆ ਕਿ ਵਾਟਰ ਸਪਲਾਈ ਵਿਭਾਗ ਵਲੋਂ ਉਨਾਂ ਨੂੰ ਪਾਣੀ ਦੀ    ਕਮੇਟੀ ਦਾ ਚਾਰਜ ਦੇ ਦਿੱਤਾ ਗਿਆ ਹੈ| ਉਹਨਾਂ ਦੱਸਿਆ ਕਿ ਪਾਣੀ ਦੀਆਂ ਟਿਊਬਵੈਲਾਂ ਦਾ ਬਿਜਲੀ ਦਾ ਬਿੱਲ ਲੱਗਭਗ 6 ਕਰੋੜ ਰੁਪਏ ਬਕਾਇਆ ਹੈ ਅਤੇ 1  ਜੁਲਾਈ  ਤੋਂ  ਪਹਿਲਾ ਪਾਣੀ ਦੇ ਬਿਜਲੀ ਬਿੱਲ ਦੀ ਬਕਾਇਆ ਰਾਸ਼ੀ ਦੀ ਜਿੰਮੇਵਾਰੀ ਪੁਰਾਣੀ ਕਮੇਟੀ ਦੀ ਹੀ ਹੋਵੇਗੀ| ਉਹਨਾਂ ਕਿਹਾ ਕਿ ਵਿਭਾਗ ਨੇ ਉਨਾਂ ਨੂੰ ਚਾਰਜ ਦੇ ਕੇ ਪਾਣੀ ਸਪਲਾਈ ਸੁਚਾਰੂ ਢੰਗ ਨਾਲ ਚਲਾਉਣ ਲਈ ਕਿਹਾ ਹੈ ਤਾਂ ਜੋ ਲੋਕਾਂ ਨੂੰ ਪਾਣੀ ਨਾਲ ਸੰਬਧਿਤ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ| ਉਹਨਾਂ ਕਿਹਾ ਕਿ ਵਿਭਾਗ ਵਲੋਂ ਸੈਨੀਟੇਸ਼ਨ ਦਾ ਚਾਰਜ ਉਨਾਂ ਨੂੰ ਨਹੀਂ ਦਿੱਤਾ ਗਿਆ ਹੈ ਜਿਸਦੇ ਲਈ ਉਨ੍ਹਾਂ ਮੰਗ ਵੀ ਕੀਤੀ ਹੈ|
ਜਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਚਲ ਰਹੇ ਪਾਣੀ ਦੇ ਚਾਰਜ ਸੰਬਧੀ ਵਿਵਾਦ ਹੁਣ ਖਤਮ ਹੋ ਗਿਆ ਹੈ| ਇਸ ਸੰਬਧੀ ਸਕਾਈ ਹਾਕ ਟਾਇਮਜ ਵਿੱਚ ਕਈ ਵਾਰ ਇਹ ਮੁੱਦਾ ਚੁੱਕਿਆ ਜਾ ਚੁੱਕਾ ਹੈ ਜਿਸ ਤੇ ਹੁਣ ਇਹ ਕਾਰਵਾਈ ਕੀਤੀ ਗਈ ਹੈ| ਇਸ ਮੌਕੇ ਜਲ ਸਪਲਾਈ ਵਿਭਾਗ ਦੇ ਜੇ.ਈ. ਜਸਵਿੰਦਰ ਸਿੰਘ, ਸੰਦੀਪ ਕੌਰ ਬਲਾਕ ਕੋਆਡੀਨੇਟਰ, ਅਮਨਦੀਪ ਗੋਇਲ ਰੈਵਨਿਊ ਕੁਲੇਕਟਰ ਤੋਂ ਇਲਾਵਾ ਪਾਣੀ ਦੇ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਪੰਚ, ਬਲਜੀਤ ਕੌਰ ਪੰਚ, ਵਿਜੈ ਪਾਠਕ ਪੰਚ , ਬੀ.ਸੀ. ਪ੍ਰੇਮੀ, ਦਵਿੰਦਰ ਸਿੰਘ, ਨੀਰੂ ਬਾਲਾ, ਸੁਰਿੰਦਰ ਸਿੰਘ ਅਤੇ ਇੰਦਰਜੀਤ ਸਿੰਘ ਹਾਜਿਰ ਸਨ|

Leave a Reply

Your email address will not be published. Required fields are marked *