ਬਲੌਂਗੀ ਪਿੰਡ ਦੀਆਂ ਸੜਕਾਂ ਦਾ ਹੋਇਆ ਬੁਰਾ ਹਾਲ

ਬਲੌਂਗੀ, 23 ਅਗਸਤ (ਪਵਨ ਰਾਵਤ ) ਬਲੌਂਗੀ ਪਿੰਡ ਦੀਆਂ ਸੜਕਾਂ ਦਾ ਬੁਰਾ ਹਾਲ ਹੈ| ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਬਹੁਤ ਹੀ ਪੁਰਾਣੇ ਸਮੇਂ ਤੋਂ ਇਹਨਾਂ ਸੜਕਾਂ ਦਾ ਬੁਰਾ ਹਾਲ ਹੈ| ਉਹਨਾਂ ਕਿਹਾ ਕਿ ਡਿਵੈਲਮੈਂਟ ਦੇ ਨਾਮ ਤੇ ਤਾਂ ਇਸ ਪਿੰਡ ਦਾ ਬੁਰਾ ਹਾਲ ਹੈ, ਕਿਉਂਕਿ ਬਲੌਂਗੀ ਕਲੋਨੀ ਤੇ ਬਲੌਂਗੀ ਪਿੰਡ ਦੇ ਨਾਲ ਲੱਗਦੇ ਜਿੰਨੇ ਵੀ ਇਲਾਕੇ ਹਨ, ਉੱਥੇ ਕੁਝ ਨਾ ਕੁਝ ਵਿਕਾਸ ਹੋਇਆ ਦਿਖਾਈ ਦਿੰਦਾ ਹੈ| ਇਸ ਮੌਕੇ ਪਿੰਡ ਵਾਸੀ ਸੁਨੀਲ, ਪਾਰੁਲ, ਰਵਿੰਦਰ ਸੈਣੀ ਨੇ ਕਿਹਾ ਕਿ ਵੋਟਾਂ ਸਮੇਂ ਤਾਂ ਸਰਪੰਚ ਤੇ ਪੰਚ ਘਰ ਘਰ ਆ ਕੇ ਹੱਥ ਜੋੜ ਜੋੜ ਕੇ ਵੋਟਾਂ ਮੰਗਦੇ ਹਨ ਅਤੇ ਕਹਿੰਦੇ ਹਨ ਕਿ ਉਹ ਪਿੰਡ ਦੀ ਵਧੀਆ ਡਿਵੈਲਮੈਂਟ ਸਰਕਾਰ ਤੋਂ ਕਰਵਾਉਣਗੇ ਤੇ ਤੁਹਾਨੂੰ ਸਰਕਾਰ ਤੋਂ ਬਹੁਤ ਸਾਰੀਆਂ ਸੁਵਿਧਾਵਾਂ ਮਿਲਣਗੀਆਂ ਪਰ ਚੋਣ ਹੋਣ ਤੋਂ ਬਾਅਦ ਨਾ ਤਾਂ ਕੋਈ ਸਰਪੰਚ ਤੇ ਪੰਚ ਕੋਈ ਵੀ ਡਿਵੈਲਮੈਂਟ ਕਰਵਾਉਂਦਾ ਹੋਇਆ ਨਜ਼ਰ ਨਹੀਂ ਆਉਂਦਾ| ਉਹਨਾਂ ਕਿਹਾ ਕਿ ਸਾਨੂੰ ਇਨ੍ਹਾਂ ਆਗੂਆਂ ਤੇ ਕੋਈ ਭਰੋਸਾ ਨਹੀਂ, ਕਿਉਂਕਿ ਇਹ ਵੋਟਾਂ ਸਮੇਂ ਹੀ ਭਰੋਸਾ ਦਿੰਦੇ ਨੇ ਇਸ ਤੋਂ ਬਾਅਦ ਕੋਈ ਕੰਮ ਨਹੀਂ ਹੁੰਦਾ|
ਜਦੋਂ ਇਸ ਸਬੰਧੀ ਬੀਡੀਪੀਓ ਰਾਣਾ ਪ੍ਰਤਾਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਹਾਲੇ ਤਾਂ ਪੰਚਾਇਤ ਟੁੱਟੀ ਹੋਈ ਹੈ ਅਤੇ ਸਰਪੰਚ ਦੀ ਜਗ੍ਹਾ ਕੋਈ ਨਹੀਂ ਹੈ ਹੁਣ ਜਦੋਂ ਇਲੈਕਸ਼ਨ ਹੋਣਗੇ ਇੱਕ ਡੇਢ ਮਹੀਨੇ ਬਾਅਦ ਉਦੋਂ ਹੀ ਕੁਝ ਹੋ ਸਕਦਾ ਹੈ ਤੇ ਉਨ੍ਹਾਂ ਨੇ ਕਿਹਾ ਹਾਲੇ ਸਾਡੇ ਕੋਲ ਬਜਟ ਵੀ ਨਹੀਂ ਹੈ ਤੇ ਉਨ੍ਹਾਂ ਕਿਹਾ ਕਿ ਹੁਣ ਜੋ ਕੁਝ ਵੀ ਹੋਣਾ ਹੋਵੇਗਾ ਉਹ ਇਲੈਕਸ਼ਨ ਤੋਂ ਬਾਅਦ ਹੀ ਹੋ ਸਕਦਾ ਹੈ|

Leave a Reply

Your email address will not be published. Required fields are marked *