ਬਲੌਂਗੀ ਪਿੰਡ ਦੀ ਪੰਚਾਇਤ ਵਲੋਂ ਕੈਬਿਨਟ ਮੰਤਰੀ ਸਿੱਧੂ ਨਾਲ ਮੁਲਾਕਾਤ

ਐਸ ਏ ਐਸ ਨਗਰ, 9 ਜਨਵਰੀ (ਸ.ਬ.) ਬਲਂੌਗੀ ਪਿੰਡ ਦੀ ਨਵੀਂ ਚੁਣੀ ਪੰਚਾਇਤ ਨੇ ਸਰਪੰਚ ਬਹਾਦਰ ਸਿੰਘ ਦੀ ਅਗਵਾਈ ਵਿੱਚ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦਾ ਆਸ਼ੀਰਵਾਦ ਲਿਆ| ਇਸ ਮੌਕੇ ਸ੍ਰ. ਸਿੱਧੂ ਵਲੋਂ ਪੰਚਾਇਤ ਦਾ ਸਨਮਾਨ ਕੀਤਾ ਗਿਆ ਅਤੇ ਪਿੰਡ ਦੇ ਵਿਕਾਸ ਲਈ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ|
ਇਸ ਮੌਕੇ ਸ੍ਰ. ਕੰਵਰਵੀਰ ਸਿੰਘ ਰੂਬੀ ਸਿੱਧੂ, ਅਮਨਪ੍ਰੀਤ ਸਿੰਘ ਵਿਕਟਰ, ਪੰਚ ਸੁਖਵਿੰਦਰ ਸਿੰਘ, ਪੰਚ ਰਣਜੀਤ ਕੌਰ ਰਾਣੀ, ਪੰਚ ਬਲਜੀਤ ਕੌਰ, ਪੰਜ ਰਣਜੀਤ ਕੌਰ, ਪੰਚ ਜਸਵਿਦਰ ਸਿੰਘ, ਪੰਚ ਰਾਮ ਚੰਦ, ਪੰਚ ਅਮਰਜੀਤ ਕੌਰ, ਪਿੰਡ ਵਾਸੀ ਨਾਇਬ ਸਿੰਘ, ਜਸਵਿੰਦਰ ਸਿੰਘ ਗੁਡੂ, ਕੇਸਰ ਸਿੰਘ, ਸੁਰਿੰਦਰ ਸਿੰਘ ਨਿਊਜੀਲੈਂਡ, ਜਗਜੀਤ ਸਿੰਘ ਇੰਗਲਂੈਡ,ਰਾਜੇਸ ਕੁਮਾਰ ਐਮ ਡੀ ਸਾਈਂ ਟਰੇਡਰਜ ਤੇ ਹੋਰ ਪਿੰਡ ਵਾਸੀ ਮੌਜੂਦ ਸਨ|

Leave a Reply

Your email address will not be published. Required fields are marked *