ਬਲੌਂਗੀ ਪਿੰਡ ਦੀ ਬਰਿਆਲੀ ਰੋਡ ਦਾ ਬੁਰਾ ਹਾਲ

ਬਲੌਂਗੀ, 25 ਅਗਸਤ (ਪਵਨ ਰਾਵਤ ) ਬਲੌਂਗੀ ਪਿੰਡ ਵਿੱਚ ਆਦਰਸ਼ ਕਾਲੋਨੀ ਬਲਾਕ ਬੀ ਵਿੱਚ ਬਰਿਆਲੀ ਗਲੀ ਦਾ ਬੁਰਾ ਹਾਲ ਹੈ| ਬਰਸਾਤ ਪੈਣ ਕਾਰਨ ਗੰਦਾ ਪਾਣੀ ਖੜ੍ਹਾ ਹੋਣ ਕਰਕੇ ਇਸ ਗਲੀ ਵਿੱਚ ਚਿੱਕੜ ਹੋ ਜਾਂਦਾ ਹੈ ਜਿਸ ਨਾਲ ਆਉਣ ਜਾਣ ਵਾਲੇ ਵਾਹਨਾਂ ਦੇ ਟਾਇਰ ਸਲਿੱਪ ਹੋ ਕੇ ਵਾਹਨ ਚਾਲਕ ਗਿਰ ਜਾਂਦੇ ਨੇ ਤੇ ਸੱਟਾਂ ਖਾਂਦੇ ਹਨ|
ਇਲਾਕਾ ਵਾਸੀ ਪ੍ਰਦੂਮਨ, ਅਵਿਨਾਸ਼, ਕੈਲਾਸ਼ ਦਾ ਕਹਿਣਾ ਹੈ ਕਿ ਜੇ ਅੱਧਾ ਘੰਟਾ ਵੀ ਮੀਂਹ ਪੈ ਜਾਵੇ ਤਾਂ ਇਸ ਗਲੀ ਵਿੱਚ ਚਾਰ ਚਾਰ ਦਿਨ ਪਾਣੀ ਖੜਾ ਰਹਿੰਦਾ ਹੈ ਅਤੇ ਚਿੱਕੜ ਬਣ ਜਾਂਦਾ ਹੈ| ਇਸ ਪਾਣੀ ਕਾਰਨ ਮੱਛਰ ਪੈਦਾ ਹੋ ਰਿਹਾ ਹੈ ਅਤੇ ਕੋਈ ਬਿਮਾਰੀ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ| ਉਹਨਾਂ ਕਿਹਾ ਕਿ ਆਦਰਸ਼ ਕਾਲੋਨੀ ਬਲਾਕ ਦੀ ਬਰਿਆਲੀ ਰੋਡ ਦਸ ਸਾਲ ਪਹਿਲਾਂ ਮੰਡੀ ਬੋਰਡ ਨੇ ਬਣਾਈ ਸੀ ਤੇ ਇਸ ਗਲੀ ਦਾ ਉਦਘਾਟਨ ਐਮ ਪੀ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਕੀਤਾ ਗਿਆ ਸੀ|
ਇਸ ਸਬੰਧੀ ਜਦੋਂ ਬੀਡੀਪੀਓ ਰਾਣਾ ਪ੍ਰਤਾਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਹਾਲੇ ਤਾਂ ਸਾਡੇ ਕੋਲ ਬਜਟ ਨਹੀਂ ਤੇ ਹਾਲੇ ਚੋਣਾਂ ਹੋਣ ਵਾਲੀਆਂ ਹਨ| ਚੋਣਾਂ ਹੋਣ ਤੋਂ ਬਾਅਦ ਹੀ ਕੁਝ ਹੋ ਪਾਏਗਾ|

Leave a Reply

Your email address will not be published. Required fields are marked *