ਬਲੌਂਗੀ ਪਿੰਡ ਦੇ ਕਮਿਊਨਟੀ ਸਂੈਟਰ ਵਿੱਚ ਪੜ੍ਹਦੇ ਹਨ ਸਕੂਲ ਦੇ ਬੱਚੇ

ਬਲੌਂਗੀ ਪਿੰਡ ਦੇ ਕਮਿਊਨਟੀ ਸਂੈਟਰ ਵਿੱਚ ਪੜ੍ਹਦੇ ਹਨ ਸਕੂਲ ਦੇ ਬੱਚੇ
ਪਿੰਡ ਵਾਸੀਆਂ ਨੂੰ ਕਮਿਊਨਿਟੀ ਸੈਂਟਰ ਦੀ ਜਾਣਕਾਰੀ ਹੀ ਨਹੀਂ
ਬਲੌਂਗੀ, 28 ਅਗਸਤ (ਪਵਨ ਰਾਵਤ ) ਬਲੌਂਗੀ ਪਿੰਡ ਵਿੱਚ ਇਕ ਕਮਿਊਨਿਟੀ ਸਂੈਟਰ ਜਰੂਰ ਹੈ, ਪਰ ਇਸਦੀ ਹੋਂਦ ਦੀ ਪਿੰਡ ਦੇ ਲੋਕਾਂ ਨੂੰਜਾਣਕਾਰੀ ਤਕ ਨਹੀਂ ਹੈ| ਅਜਿਹਾ ਇਸ ਕਰਕੇ ਹੈ ਕਿਉਂਕਿ ਇਹ ਕਮਿਊਨਿਟੀ ਸਂੈਟਰ ਸਰਕਾਰੀ ਸੀਨੀਅਰ ਸੈਂਕਡਰੀ ਸਕੂਲ ਵਿੱਚ ਬਣਿਆ ਹੋਇਆ ਹੈ ਅਤੇ ਇਸ ਕਮਿਊਨਿਟੀ ਸਂੈਟਰ ਵਿੱਚ ਸਕੂਲ ਦੇ ਬੱਚੇ ਪੜਾਈ ਕਰਦੇ ਹਨ| ਇਸ ਪੱਤਰਕਾਰ ਵਲੋਂ ਪਿੰਡ ਦੇ ਦੌਰੇ ਦੌਰਾਨ ਪਿੰਡ ਦੇ ਸਮਾਜਸੇਵੀ ਆਗੂ ਸ੍ਰੀ ਬੀ ਸੀ ਪ੍ਰੇਮੀ ਨੇ ਦੱਸਿਆ ਕਿ ਪਿੰਡ ਬਲੌਂਗੀ ਵਿੱਚ ਕਮਿਊਨਿਟੀ ਸੈਂਟਰ ਬਣਿਆ ਹੋਇਆ ਹੈ ਪਰ ਅੱਜ ਤੱਕ ਉਸ ਕਮਿਊਨਿਟੀ ਸੈਂਟਰ ਵਿੱਚ ਦੁਖ ਸੁਖ ਦਾ ਕੋਈ ਪ੍ਰੋਗਰਾਮ ਨਹੀਂ ਹੋਇਆ ਤੇ ਸਰਕਾਰੀ ਸੀਨੀਅਰ ਸੈਂਕਡਰੀ ਸਕੂਲ ਦੇ ਬੱਚੇ ਜਗ੍ਹਾ ਘੱਟ ਹੋਣ ਦੇ ਕਾਰਨ ਉਸ ਕਮਿਊਨਿਟੀ ਸੈਂਟਰ ਦੇ ਅੰਦਰ ਪੜ੍ਹਾਈ ਕਰਦੇ ਹਨ|
ਉਨ੍ਹਾਂ ਕਿਹਾ ਕਿ ਇਸ ਪਿੰਡ ਦੇ ਲੋਕ ਹਰ ਸਹੂਲਤਾਂ ਤੋਂ ਵਾਂਝੇ ਹਨ ਤੇ ਨਰਕ ਦੀ ਜ਼ਿੰਦਗੀ ਭੋਗਣ ਨੂੰ ਮਜਬੂਰ ਹਨ| ਇਸ ਪੱਤਰਕਾਰ ਵਲੋਂ ਪਿੰਡ ਦੇ ਸਰਕਾਰੀ ਸੀਨੀਅਰ ਸਂੈਕੇਡਰੀ ਸਕੂਲ ਦਾ ਦੌਰਾ ਕਰਨ ਤੇ ਦੇਖਿਆ ਕਿ ਸੈਂਟਰ ਦੇ ਕਮਰੇ ਦੇ ਅੰਦਰ ਹੀ ਬੱਚੇ ਪੜ੍ਹ ਰਹੇ ਸਨ| ਸਕੂਲ ਦੇ ਟੀਚਰਾਂ ਨੇ ਦੱਸਿਆ ਕਿ ਸਕੂਲ ਵਿੱਚ ਬੱਚੇ ਜ਼ਿਆਦਾ ਹੋਣ ਅਤੇ ਜਗ੍ਹਾ ਘੱਟ ਪੈਣ ਕਾਰਨ ਬੱਚੇ ਇੱਥੇ ਪੜ੍ਹਦੇ ਹਨ|
ਪਿੰਡ ਦੇ ਕਮਿਉਨਿਟੀ ਸੈਂਟਰ ਬਾਰੇ ਵਿਜੀਲੈਸ ਵਿੱਚ ਸ਼ਿਕਾਇਤ ਕਰਨ ਵਾਲੇ ਪੰਚ ਬਹਾਦਰ ਸਿੰਘ ਨੇ ਦੱਸਿਆ ਕਿ ਇਹ ਕਮਿਊਨਿਟੀ ਸੈਂਟਰ ਅਕਤੂਬਰ 2006 ਵਿੱਚ ਹਲਕਾ ਵਿਧਾਇਕ ਅਤੇ ਮੌਜੂਦਾ ਮੰਤਰੀ ਸ੍ਰ. ਬਲਵੀਰ ਸਿੰਘ ਸਿੱਧੂ ਵਲੋਂ ਨੀਂਹ ਪੱਥਰ ਰਖ ਕੇ ਬਣਵਾਇਆ ਗਿਆ ਸੀ ਪਰ ਜਦੋਂ ਤੋਂ ਇਹ ਕਮਿਊਨਿਟੀ ਸੈਂਟਰ ਬਣਿਆ ਹੈ ਉਦੋਂ ਤੋਂ ਅੱਜ ਤੱਕ ਇਸ ਕਮਿਊਨਿਟੀ ਸੈਂਟਰ ਵਿੱਚ ਕੋਈ ਵੀ ਪ੍ਰੋਗਰਾਮ ਨਹੀਂ ਹੋਇਆ| ਉਨ੍ਹਾਂ ਦੱਸਿਆ ਕਿ ਪੰਚ ਬਣਨ ਤੇ ਜਦੋਂ ਉਹਨਾਂ ਕੋਲ ਰਿਕਾਰਡ ਆਇਆ ਤਾਂ ਪਤਾ ਲੱਗਿਆ ਕਿ ਪਿੰਡ ਵਿੱਚ ਕੋਈ ਕਮਿਊਨਿਟੀ ਸੈਂਟਰ ਵੀ ਹੈ| ਉਨ੍ਹਾਂ ਨੇ ਕਿਹਾ ਕਿ ਜਦੋਂ ਇਸ ਕਮਿਊਨਿਟੀ ਸੈਂਟਰ ਦੀ ਜਾਂਚ ਕਰਨ ਲਈ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਤੇ ਉਸ ਤੋਂ ਬਾਅਦ ਰਾਤੋਂ ਰਾਤ ਇਕ ਕਮਰੇ ਦੇ ਬਾਹਰ ਕਮਿਊਨਿਟੀ ਸੈਂਟਰ ਲਿਖ ਦਿੱਤਾ ਗਿਆ| ਉਨ੍ਹਾਂ ਕਿਹਾ ਕਿ ਜਿੱਥੇ ਬੱਚੇ ਪੜ੍ਹਦੇ ਹਨ ਉੱਥੇ ਕਮਿਊਨਿਟੀ ਸੈਂਟਰ ਤਾਂ ਹੋ ਹੀ ਨਹੀਂ ਸਕਦਾ ਕਿਉਂਕਿ ਕਮਿਊਨਿਟੀ ਸੈਂਟਰ ਵਿੱਚ ਜਦ ਵੀ ਕੋਈ ਦੁੱਖ ਸੁਖ ਦਾ ਪ੍ਰੋਗਰਾਮ ਹੋਵੇਗਾ ਤਾਂ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਦੀ ਪੜਾਈ ਪ੍ਰਭਾਵਿਤ ਹੋਵੇਗੀ|
ਉਹਨਾਂ ਕਿਹਾ ਕਿ ਉਹਨਾਂ ਨੇ ਇਸ ਕਮਿਊਨਿਟੀ ਸਂੈਟਰ ਦੀ ਚਾਬੀ ਵੀ ਮੰਗੀ ਹੈ ਤਾਂ ਕਿ ਇਥੇ ਪਿੰਡ ਵਾਸੀ ਆਪਣੇ ਦੁੱਖ ਸੁੱਖ ਦੇ ਪ੍ਰੋਗਰਾਮ ਕਰ ਸਕਣ|

Leave a Reply

Your email address will not be published. Required fields are marked *