ਬਲੌਂਗੀ ਪੁਲੀਸ ਨੇ ਦਸ਼ਹਿਰਾ ਦੇ ਮੇਲੇ ਵਿਚੋਂ ਗੁੰਮ ਹੋਏ ਬੱਚੇ ਲੱਭ ਕੇ ਵਾਰਸਾਂ ਹਵਾਲੇ ਕੀਤੇ

ਐਸ ਏ ਐਸ ਨਗਰ, 20 ਅਕਤੂਬਰ (ਸ.ਬ.) ਬੀਤੇ ਦਿਨ ਬਲੌਂਗੀ ਦੀ ਦਸ਼ਹਿਰਾ ਗ੍ਰਾਉਂਡ ਵਿੱਚ ਲੱਗੇ ਦਸ਼ਹਿਰਾ ਦੇ ਮੇਲੇ ਵਿਚੋਂ ਗੁੰਮ ਹੋਏ ਦੋ ਬੱਚੇ ਬਲੌਂਗੀ ਪੁਲੀਸ ਦੀ ਮੁਸਤੈਦੀ ਨਾਲ ਲੱਭ ਕੇ ਉਹਨਾਂ ਦੇ ਮਾਪਿਆਂ ਹਵਾਲੇ ਕਰ ਦਿੱਤੇ ਗਏ ਹਨ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲੌਂਗੀ ਥਾਣੇ ਦੇ ਐਸ ਐਚ ਓ ਸ੍ਰੀ ਮਨਫੂਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਦਸ਼ਹਿਰਾ ਦੇ ਮੇਲੇ ਵਿਚੋਂ ਦੋ ਬੱਚੇ ਅਰਵਿੰਦਰ ਸਿੰਘ ਉਮਰ 7 ਸਾਲ ਅਤੇ ਇਮਾਨ ਉਮਰ 5 ਸਾਲ ਗੁੰਮ ਹੋ ਗਏ ਹਨ| ਸੂਚਨਾ ਮਿਲਣ ਤੋਂ ਬਾਅਦ ਉਹਨਾਂ ਦੀ ਅਗਵਾਈ ਵਿੱਚ ਬਲੌਂਗੀ ਪੁਲੀਸ ਵਲੋਂ ਗੁੰਮ ਹੋਏ ਦੋਵਾਂ ਬੱਚਿਆਂ ਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਗਈ| ਬਲੌਂਗੀ ਪੁਲੀਸ ਨੂੰ ਇਹ ਦੋਵੇਂ ਲਾਪਤਾ ਬੱਚੇ ਟੀ ਡੀ ਆਈ ਸਿਟੀ ਨੇੜਿਓਂ ਮਿਲ ਗਏ| ਇਸ ਤੋਂ ਬਾਅਦ ਇਹਨਾਂ ਦੋਵਾਂ ਬੱਂਚਿਆਂ ਨੂੰ ਇਹਨਾਂ ਦੇ ਮਾਪਿਆਂ ਹਵਾਲੇ ਕਰ ਦਿੱਤਾ ਗਿਆ ਹੈ|

Leave a Reply

Your email address will not be published. Required fields are marked *