ਬਲੌਂਗੀ ਮਾਰਕੀਟ ਨੇ ਨਵੇਂ ਸਾਲ ਤੇ ਲੰਗਰ ਲਗਾਇਆ

ਬਲੌਂਗੀ, 1 ਜਨਵਰੀ (ਪਵਨ ਰਾਵਤ) ਮੁਹਾਲੀ ਦੇ ਨਾਲ ਲੱਗਦੇ ਪਿੰਡ ਬਲੌਂਗੀ ਵਿਚ ਮਾਰਕੀਟ ਦੇ ਦੁਕਾਨਦਾਰਾਂ ਅਤੇ ਕਰਤਾਰੀ ਮਿਸ਼ਨ ਪੰਜਾਬ ਵੱਲੋਂ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ।
ਇਸ ਮੌਕੇ ਕਰਤਾਰੀ ਮਿਸ਼ਨ ਪੰਜਾਬ ਦੇ ਪ੍ਰਧਾਨ ਪਰਮਿੰਦਰ ਸਿੰਘ ਕਟਵਾਲ ਨੇ ਦੱਸਿਆ ਕੇ ਬਲੋਗੀ ਮਾਰਕੀਟ ਦੇ ਦੁਕਾਨਦਾਰਾਂ ਅਤੇ ਕਰਤਾਰੀ ਮਿਸ਼ਨ ਪੰਜਾਬ ਵੱਲੋਂ ਪਿੰਡ ਦੀ ਖੁਸ਼ਹਾਲੀ ਲਈ ਅੱਜ ਚਾਹ ਅਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ ਹੈ।
ਲੰਗਰ ਦੀ ਆਰੰਭਤਾ ਮੌਕੇ ਸਾਰੇ ਦੁਕਾਨਦਾਰਾਂ ਅਤੇ ਸੰਸਥਾ ਦੇ ਮੈਂਬਰਾਂ ਵੱਲੋਂ ਮਿਲ ਕੇ ਪਿੰਡ ਦੀ ਖੁਸ਼ਹਾਲੀ ਅਤੇ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਕਿਸਾਨਾਂ ਦੀ ਜਿੱਤ ਦੀ ਅਰਦਾਸ ਕੀਤੀ ਗਈ।
ਇਸ ਮੌਕੇ ਚਰਨਜੀਤ ਸਿੰਘ ਸੈਣੀ, ਗੁਰਪ੍ਰੀਤ ਸਿੰਘ ਚੀਮਾ, ਗੁਰਜੀਤ ਸਿੰਘ ਮਾਮਾ, ਅਨਮੋਲ,ਬਖਸ਼ੀਸ਼ ਸਿੰਘ, ਰਵੀ ਕੁਮਾਰ, ਵਰਿੰਦਰ ਸਿੰਘ, ਨਵੀਂਨ ਮਹਾਜਨ, ਵਿਸ਼ਵ ਬੰਦੂ, ਮਨੀ ਸੈਣੀ ਦੇ ਨਾਲ ਕਈ ਹੋਰ ਪਤਵੰਤੇ ਵਿਅਕਤੀ ਹਾਜ਼ਿਰ ਸਨ।

Leave a Reply

Your email address will not be published. Required fields are marked *