ਬਲੌਂਗੀ ਮੁੱਖ ਸੜਕ ਉੱਪਰ ਗੰਦਗੀ ਦੀ ਭਰਮਾਰ

ਐਸ.ਏ.ਐਸ.ਨਗਰ, 31 ਦਸੰਬਰ  (ਸ.ਬ.) ਇਕ ਪਾਸੇ ਤਾਂ ਭਾਰਤ ਸਰਕਾਰ ਨੇ ਸਵੱਛ ਭਾਰਤ ਮੁਹਿੰਮ ਚਲਾਈ ਹੋਈ ਹੈ ਪਰ ਮੁਹਾਲੀ ਤੋਂ ਬਲੋਂਗੀ ਜਾਂਦੀ ਸੜਕ ਉਪਰ ਹਰ ਪਾਸੇ ਹੀ ਗੰਦਗੀ ਦੀ ਭਰਮਾਰ ਹੈ| ਬਲੋਂਗੀ ਬੈਰੀਅਰ ਨੇੜੇ ਤਾਂ ਗੰਦਗੀ ਏਨੀ ਜਿਆਦਾ ਹੈ ਕਿ ਉੱਥੇ ਕਦੇ ਵੀ ਬਿਮਾਰੀ ਫੈਲ ਸਕਦੀ ਹੈ| ਬਲੋਂਗੀ ਬਾਈਪਾਸ ਮਾਰਕੀਟ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਨਿਲ ਬਾਂਸਲ ਨੇ ਦੱਸਿਆ ਕਿ ਜਦੋਂ ਇਸ ਸੜਕ ਉੱਪਰੋਂ ਕਦੇ ਕਿਸੇ ਵੀ ਆਈ ਪੀ ਨੇ ਲੰਘਣਾ ਹੁੰਦਾ ਹੈ ਜਾਂ ਮੁਹਾਲੀ ਵਿੱਚ ਅੰਤਰਾਸ਼ਟਰੀ ਕ੍ਰਿਕਟ ਮੈਚ ਹੁੰਦੇ ਹਨ, ਉਦੋਂ ਹੀ ਇਸ ਸੜਕ ਦੀ ਸਫਾਈ ਹੁੰਦੀ ਹੈ ਨਹੀਂ ਤਾਂ ਉਥੇ ਕੋਈ ਝਾੜੂ ਵੀ ਲਾਉਣ ਨਹੀਂ ਆਉਂਦਾ| ਉਹਨਾਂ ਕਿਹਾ ਕਿ ਇਹ ਮੁੱਖ ਸੜਕ ਹੈ ਪਰ ਰਾਤ ਸਮੇਂ ਇਸ ਸੜਕ ਉਪਰ ਲਾਈਟਾਂ ਵੀ ਨਹੀਂ ਚਲਦੀਆਂ, ਜਿਸ ਕਰਕੇ ਹਰ ਪਾਸੇ ਰਾਤ ਨੂੰ ਹਨੇਰਾ ਹੀ ਛਾਇਆ ਹੁੰਦਾ ਹੈ|
ਉਹਨਾਂ ਮੰਗ ਕੀਤੀ ਹੈ ਕਿ ਇਸ ਸੜਕ ਉੱਪਰ ਫੈਲੀ ਗੰਦਗੀ ਸਾਫ ਕਰਵਾਈ ਜਾਵੇ ਅਤੇ ਸਟਰੀਟ ਲਾਈਟਾਂ ਠੀਕ ਕਰਵਾਈਆਂ ਜਾਣ| ਇਸ ਮੌਕੇ ਐਸੋ ਦੇ ਮੈਂਬਰ ਨਰੇਸ਼ ਜੋਸ਼ੀ, ਡਾ.ਕੁਲਦੀਪ ਸਿਘ ਬਿੱਟੂ, ਰਣਧੀਰ ਸਿੰਘ ਰਾਜੂ, ਨਿਰਮਲਜੀਤ ਸਿੰਘ ਸੈਣੀ, ਬਲਜਿੰਦਰ ਸਿੰਘ, ਪੰਕਜ ਕੁਮਾਰ, ਕਸ਼ਮੀਰ ਸਿੰਘ, ਸੁਖਵਿੰਦਰ ਸਿੰਘ ਸੈਣੀ ਵੀ ਮੌਜੂਦ ਸਨ|

Leave a Reply

Your email address will not be published. Required fields are marked *