ਬਲੌਂਗੀ ਵਿਖੇ ਰਾਮ ਲੀਲਾ ਦਾ ਆਯੋਜਨ

ਬਲੌਂਗੀ, 13 ਅਕਤੂਬਰ (ਪਵਨ ਰਾਵਤ) ਬਲੌਂਗੀ ਪਿੰਡ ਵਿੱਚ ਰਾਮ ਲੀਲਾ ਕਮੇਟੀ ਵਲੋਂ ਰਾਮਲੀਲਾ ਕਰਵਾਈ ਜਾ ਰਹੀ ਹੈ| ਰਾਮ ਲੀਲਾ ਦੇ ਛੇਵੇਂ ਦਿਨ ਬੀਤੀ ਰਾਤ ਰਾਮ ਲੀਲਾ ਦਾ ਉਦਘਾਟਨ ਸਮਾਜ ਸੇਵਕ ਸ੍ਰੀ ਬੀ ਸੀ ਪ੍ਰੇਮੀ ਨੇ ਕੀਤਾ| ਇਸ ਮੌਕੇ ਸ੍ਰੀ ਪ੍ਰੇਮੀ ਨੇ ਰਾਮ ਲੀਲਾ ਕਮੇਟੀ ਨੂੰ ਆਪਣੇ ਵਲੋਂ 3100 ਰੁਪਏ ਵੀ ਦਿੱਤੇ ਗਏ|
ਕਮੇਟੀ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਨੇ ਦੱਸਿਆ ਕਿ ਬਲੌਂਗੀ ਪਿੰਡ ਵਿੱਚ 15 ਸਾਲ ਤੋਂ ਰਾਮਲੀਲਾ ਕੀਤੀ ਜਾ ਰਹੀ ਹੈ| ਇਸ ਪਿੰਡ ਵਿੱਚ ਡਾ. ਗੁਰਨਾਮ ਸਿੰਘ ਨੇ ਇਸ ਰਾਮਲੀਲਾ ਦੀ ਸ਼ੁਰੂਆਤ ਕੀਤੀ ਸੀ| ਇਸ ਰਾਮ ਲੀਲਾ ਵਿੱਚ ਸਾਰੇ ਧਰਮਾਂ ਦੇ ਲੋਕ ਵੱਖ ਵੱਖ ਪਾਤਰਾਂ ਦਾ ਰੋਲ ਅਦਾ ਕਰਦੇ ਹਨ|
ਇਸ ਮੌਕੇ ਰਾਮ ਲੀਲਾ ਕਮੇਟੀ ਦੇ ਆਗੂ ਸ੍ਰੀ ਜੋਗਿੰਦਰ, ਸ੍ਰ. ਕੁਲਦੀਪ ਸਿੰਘ ਬਿੱਟੂ, ਸ੍ਰੀ ਜੈ ਦੀਪ ਕੈਸ਼ੀਅਰ, ਸ੍ਰ. ਗੁਰਦੀਪ ਸਿੰਘ ਅਵਤਾਰ, ਸ੍ਰੀ ਹਨੀ, ਸ੍ਰੀ ਦਿਨੇਸ਼ ਰਾਵਤ , ਸ੍ਰੀ ਬਾਲਾ ਪੰਚ, ਸ੍ਰ. ਜਰਨੈਲ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *