ਬਲੌਂਗੀ ਵਿਚ ਘੁੰਮਦੇ ਮੰਦ ਬੁੱਧੀ ਵਿਅਕਤੀ ਨੂੰ ਕਿਸੇ ਸੰਸਥਾ ਵਿਚ ਛੱਡਣ ਦੀ ਮੰਗ

ਬਲਂੌਗੀ, 15 ਅਕਤੂਬਰ (ਜਸਵਿੰਦਰ ਸਿੰਘ) ਬਲਂੌਗੀ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਇੱਕ ਮੰਦਬੁੱਧੀ ਵਿਅਕਤੀ ਘੁਮਦਾ ਵੇਖਿਆ ਜਾ ਰਿਹਾ ਹੈ ਜਿਹੜਾ ਕਈ ਵਾਰ ਕਪੜੇ ਉਤਾਰ ਕੇ ਘੁੰਮਣ ਲੱਗ ਜਾਂਦਾ ਹੇ ਜਿਸ ਕਾਰਨ ਉੱਥੋਂ ਦੇ ਵਸਨੀਕਾਂ ਨੂੰ ਕਾਫੀ ਨਮੋਸ਼ੀ ਸਹਿਣੀ ਪੈਂਦੀ ਹੈ| 
ਇਸ ਸੰਬੰਧੀ ਬਲੌਂਗੀ ਦੇ ਵਸਨੀਕਾਂ ਰਜਿੰਦਰ ਕੁਮਾਰ ਬਾਂਸਲ,ਕਰਮਜੀਤ ਸਿੰਘ,  ਜੈ ਰਾਮ ਗੁਪਤਾ, ਇਰਫਾਨ ਅਹਿਮਦ, ਧਰਮਿੰਦਰ, ਤਰਨਪ੍ਰੀਤ ਸਿੰਘ ਨੇ ਬਲਂੌਗੀ ਥਾਣੇ ਦੇ ਐਸ ਐਚ ਓ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਬਲਂੌਗੀ ਵਿਚ ਗੁਰਦੁਆਰਾ ਸਾਹਿਬ           ਨੇੜੇ ਘੁੰਮ ਰਹੇ ਇਕ ਮੰਦਬੁੱਧੀ ਵਿਅਕਤੀ ਨੂੰ ਕਾਬੂ ਕਰਕੇ ਕਿਸੇ ਸੰਸਥਾ ਵਿਚ ਛਡਿਆ ਜਾਵੇ| 
ਵਸਨੀਕਾਂ ਨੇ ਲਿਖਿਆ ਹੈ ਕਿ ਇਹ ਮੰਦ ਬੁਧੀ ਵਿਅਕਤੀ ਸੌਝੀ ਨਾ ਹੋਣ ਕਰਕੇ ਕਿਸੇ ਵੀ ਤਰਾਂ ਦਾ ਨੁਕਸਾਨ ਕਰ ਸਕਦਾ ਹੈ| ਇਸ ਲਈ ਇਸ ਵਿਅਕਤੀ ਨੂੰ ਕਿਸੇ ਸਮਾਜ ਸੇਵੀ ਸੰਸਥਾ  ਦੇ ਹਵਾਲੇ ਕੀਤਾ ਜਾਵੇ| 

Leave a Reply

Your email address will not be published. Required fields are marked *