ਬਲੌਂਗੀ ਵਿੱਚ ਆਯੁਰਵੈਦਿਕ ਕੈਂਪ ਲਗਾਇਆ

ਬਲੌਂਗੀ, 13 ਅਕਤੂਬਰ (ਪਵਨ ਰਾਵਤ) ਬਲੌਂਗੀ ਦੀ ਅੰਬੇਦਕਰ ਕਾਲੋਨੀ ਵਿੱਚ ਮੁਫਤ ਆਯੁਰਵੈਦਿਕ ਮੈਡੀਕਲ ਕੈਂਪ ਲਗਾਇਆ ਗਿਆ | ਇਸ ਮੌਕੇ ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ| ਇਸ ਮੌਕੇ ਗਰੀਬ ਬੱਚਿਆਂ ਨੂੰ ਬਿਸਕੁਟ ਵੰਡੇ ਗਏ|
ਇਸ ਕਂੈਪ ਦਾ ਉਦਘਾਟਨ ਭਾਜਪਾ ਮੰਡਲ ਪ੍ਰਧਾਨ ਮੁਹਾਲੀ ਪਵਨ ਮਨੋਚਾ ਨੇ ਕੀਤਾ| ਇਸ ਮੌਕੇ ਡਾ.ਕਾਰਤਿਕ ਭਨੋਟ, ਡਾ. ਗੁਰਜੰਟ ਸਿੰਘ ਨੇ ਮਰੀਜਾਂ ਦੀ ਜਾਂਚ ਕੀਤੀ| ਇਸ ਮੌਕੇ ਫਾਰਮਿਸਟ ਹਰਮੇਸ਼, ਪ੍ਰੋਜੈਕਟ ਮੈਨੇਜਰ ਸ੍ਰੀ ਜਸਵਿੰਦਰ ਸਿੰਘ ਚੇਅਰਮੈਨ, ਨਰਿੰਦਰ ਰਾਣਾ, ਪਵਨ ਮਨੋਚਾ, ਸੁਖਦੇਵ ਮਖਣੀ, ਰਵਿੰਦਰ ਸਿੰਘ, ਸ੍ਰੀ ਅਜੈਬ ਸਿੰਘ, ਸ੍ਰੀ ਪਦਮ ਦੇਵ ਸੂਦ, ਮਿਸ ਕਮਲਪ੍ਰੀਤ, ਅਨਿਲ ਕੁਮਾਰ ਗੁੱਡੂ ਵੀ ਮੌਜੂਦ ਸਨ|

Leave a Reply

Your email address will not be published. Required fields are marked *