ਬਲੌਂਗੀ ਵਿੱਚ ਆਵਾਰਾ ਕੁੱਤਿਆਂ ਦੀ ਭਰਮਾਰ, ਲੋਕ ਪ੍ਰੇਸ਼ਾਨ

ਬਲੌਂਗੀ, 6 ਅਪ੍ਰੈਲ (ਪਵਨ ਰਾਵਤ) ਬਲਂੌਂਗੀ ਇਲਾਕੇ ਵਿੱਚ ਆਵਾਰਾ ਕੁੱਤਿਆਂ ਦੀ ਬਹੁਤ ਹੀ ਭਰਮਾਰ ਹੋ ਗਈ ਹੈ, ਜਿਸ ਕਾਰਨ ਆਮ ਲੋਕ ਬਹੁਤ ਹੀ ਪ੍ਰੇਸ਼ਾਨ ਹੋ ਰਹੇ ਹਨ|
ਬਲੌਂਗੀ ਪਿੰਡ ਦੀ ਹਰ ਗਲੀ ਵਿੱਚ ਹੀ ਆਵਾਰਾ ਕੁੱਤਿਆਂ ਦੀ ਭਰਮਾਰ ਹੈ| ਇਹਨਾਂ ਕੁੱਤਿਆਂ ਨੇ ਆਪਣੇ ਇਲਾਕੇ ਵੀ ਵੰਡੇ ਹੋਏ ਹਨ| ਜੇ ਇੱਕ ਗਲੀ ਦਾ ਕੁੱਤਾ ਦੂਜੀ ਗਲੀ ਵਿੱਚ ਚਲਾ ਜਾਂਦਾ ਹੈ ਤਾਂ ਦੂਜੀ ਗਲੀ ਦੇ ਕੁੱਤੇ ਉਸ ਨਾਲ ਝਗੜਾ ਕਰਦੇ ਹਨ ਅਤੇ ਇਸ ਝਗੜੇ ਵਿੱਚ ਕਈ ਵਾਰ ਕੁੱਤੇ ਜਖਮੀ ਵੀ ਹੋ ਜਾਂਦੇ ਹਨ| ਇਹ ਕੁੱਤੇ ਹਰ ਇੱਕ ਵਿਅਕਤੀ ਨੂੰ ਕੱਟਣ ਦਾ ਯਤਨ ਕਰਦੇ ਹਨ| ਇਹਨਾਂ ਕੁੱਤਿਆਂ ਕਾਰਨ ਛੋਟੇ ਬੱਚੇ ਅਤੇ ਮਹਿਲਾਵਾਂ ਘਰਾਂ ਤੋਂ ਬਾਹਰ ਨਿਕਲਣ ਲੱਗੇ ਡਰਨ ਲੱਗੇ ਹਨ|
ਇਹ ਕੁੱਤੇ ਅਕਸਰ ਹੀ ਵਾਹਨਾਂ ਪਿਛੇ ਵੀ ਦੌੜਦੇ ਰਹਿੰਦੇ ਹਨ| ਇਨ੍ਹਾਂ ਤੋਂ ਬਚਣ ਲਈ ਜੇ ਕੋਈ ਵਾਹਨ ਚਾਲਕ ਆਪਣਾ ਵਾਹਨ ਇਕ ਦਮ ਤੇਜ ਕਰਦਾ ਹੈ ਤਾਂ ਕਈ ਵਾਰ ਵਾਹਨ ਉਸਦੇ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ ਅਤੇ ਹਾਦਸੇ ਵਾਪਰਦੇ ਹਨ| ਇਸ ਤੋਂ ਇਲਾਵਾ ਕੁਤੇ ਕੂੜਾ ਫਿਰੋਲ ਕੇ ਗੰਦਗੀ ਵੀ ਬਿਖੇਰਦੇ ਰਹਿੰਦੇ ਹਨ| ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਹਨਾਂ ਆਵਾਰਾ ਕੁੱਤਿਆਂ ਨੂੰ ਕਾਬੂ ਕੀਤਾ ਜਾਵੇ|

Leave a Reply

Your email address will not be published. Required fields are marked *