ਬਲੌਂਗੀ ਵਿੱਚ ਕਾਂਗਰਸੀ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਤੇਜ਼

ਬਲੌਂਗੀ, 13 ਸਤੰਬਰ (ਪਵਨ ਰਾਵਤ) ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ ਅਤੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਮਿਲਣ ਤੋਂ ਬਾਅਦ ਉਨ੍ਹਾਂ ਵੱਲੋਂ ਆਪਣਾ ਚੋਣ ਪ੍ਰਚਾਰ ਵੀ ਤੇਜ਼ ਕਰ ਦਿੱਤਾ ਗਿਆ ਹੈ| ਖਰੜ ਬਲਾਕ ਸੰਮਤੀ ਦੇ ਬਲੌਂਗੀ ਜੋਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ ਸੁਰਜੀਤ ਸਿੰਘ ਗਰੇਵਾਲ ਵਲੋਂ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਸੁਣੀਆਂ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਵਸਨੀਕਾਂ ਦੀ ਹਰ ਪ੍ਰੇਸ਼ਾਨੀ ਦਾ ਹੱਲ ਕਰਨਗੇ| ਇਸ ਮੌਕੇ ਵਸਨੀਕਾਂ ਵਲੋਂ ਸ੍ਰੀ ਗਰੇਵਾਲ ਨੂੰ ਦੱਸਿਆ ਕਿ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਭਾਰੀ ਸਮੱਸਿਆ ਹੈ, ਗਲੀਆਂ ਖ਼ਰਾਬ ਹਨ, ਸੀਵਰੇਜ ਦੀ ਨਿਕਾਸੀ, ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਇੰਤਜ਼ਾਮ ਨਹੀਂ ਹੈ|
ਆਪਣੇ ਚੋਣ ਪ੍ਰਚਾਰ ਦੌਰਾਨ ਸ੍ਰ. ਸੁਰਜੀਤ ਸਿੰਘ ਗਰੇਵਾਲ ਨੇ ਪਿੰਡ ਵਾਸੀਆਂ ਨੂੰ ਬਲੌਂਗੀ ਦੀਆਂ ਤਮਾਮ ਪ੍ਰੇਸ਼ਾਨੀਆਂ ਦਾ ਹਲ ਕਰਨ ਅਤੇ ਬਲੌਂਗੀ ਪਿੰਡ ਦਾ ਸਰਬਪੱਖੀ ਵਿਕਾਸ ਕਰਵਾ ਕੇ ਇੱਥੇ ਮੁਹਾਲੀ ਸ਼ਹਿਰ ਦੀ ਤਰਜ ਤੇ ਸੁਵਿਧਾਵਾ ਮੁਹਈਆ ਕਰਵਾਉਣ ਲਈ ਕੰਮ ਕਰਨ ਦਾ ਭਰੋਸਾ ਦਿੱਤਾ| ਪਿੰਡ ਦੀ ਮਾੜੀ ਹਾਲਤ ਬਾਰੇ ਗੱਲ ਕਰਦਿਆਂ ਸ੍ਰ. ਗਰੇਵਾਲ ਨੇ ਕਿਹਾ ਕਿ ਉਹ ਪਹਿਲਾਂ ਵੀ ਪਿੰਡ ਦੀਆਂ ਸਮੱਸਿਆਵਾ ਦੇ ਹਲ ਲਈ ਕੰਮ ਕਰਦੇ ਰਹੇ ਹਨ ਅਤੇ ਇੱਥੇ ਹੁਣੇ ਬਹੁਤ ਜਿਆਦਾ ਕੰਮ ਕੀਤੇ ਜਾਣ ਦੀ ਲੋੜ ਹੈ|
ਸ੍ਰ. ਗਰੇਵਾਲ ਨੇ ਇਸ ਮੌਕੇ ਕਿਹਾ ਕਿ ਚੋਣਾਂ ਵੇਲੇ ਤਾਂ ਸਾਰੇ ਹੀ ਉਮੀਦਵਾਰ ਵਿਕਾਸ ਕਰਵਾਉਣ ਦੇ ਦਾਅਵੇ ਕਰਦੇ ਹਨ ਅਤੇ ਇਨਸਾਨ ਜਿਹੜਾ ਕਿ ਇਲੈਕਸ਼ਨਾਂ ਵਿੱਚ ਖੜ੍ਹਾ ਹੈ ਅਤੇ ਇਲੈਕਸ਼ਨ ਵਿੱਚ ਜਿੱਤਣ ਤੋਂ ਬਾਅਦ ਹੀ ਕੁਝ ਨਾ ਕੁਝ ਵਿਕਾਸ ਕਰਵਾਉਂਦਾ ਹੈ ਪਰੰਤੂ ਉਹਨਾਂ ਵਲੋਂ ਪਿਛਲੇ ਸਮੇਂ ਦੌਰਾਨ ਪਿੰਡ ਦੀਆਂ ਗਲੀਆਂ ਬਣਵਾਉਣ ਦਾ ਕੰਮ ਸ਼ੁਰੂ ਕਰਵਾਇਆ ਜਾ ਚੁੱਕਿਆ ਹੈ| ਉਹਨਾਂ ਕਿਹਾ ਕਿ ਉਹ ਹਮੇਸ਼ਾ ਲੋਕਾਂ ਦੀ ਸੇਵਾ ਵਿੱਚ ਪਹਿਲਾਂ ਵੀ ਹਾਜ਼ਰ ਰਹੇ ਹਨ ਤੇ ਉਹ ਜਿਹੜੇ ਵਾਅਦੇ ਕਰ ਰਹੇ ਹਨ ਉਹਨਾਂ ਨੂੰ ਜਰੂਰ ਪੂਰਾ ਕੀਤਾ ਜਾਵੇਗਾ|
ਇਸ ਮੌਕੇ ਸ੍ਰ. ਪਰਮਜੀਤ ਸਿੰਘ ਵਾਲੀਆ ਜਨਰਲ ਸੈਕਟਰੀ ਜ਼ਿਲ੍ਹਾ ਕਾਂਗਰਸ ਕਮੇਟੀ, ਸ੍ਰ.ਗੁਰਪ੍ਰੀਤ ਸਿੰਘ ਲਵਲੀ, ਸਰਪੰਚ ਸ੍ਰ. ਮੱਖਣ ਸਿੰਘ, ਸ੍ਰ. ਲੱਕੀ ਸਿੰਘ ਆਜ਼ਾਦ ਨਗਰ, ਸ੍ਰ. ਚਰਨਜੀਤ ਸਿੰਘ ਦੇਸੂਮਾਜਰਾ, ਸ੍ਰੀ ਰਿੰਕੂ ਦਸਮੇਸ਼ ਨਗਰ, ਸ੍ਰੀ ਕੁਲਵਿੰਦਰ ਸ਼ਰਮਾ, ਸ੍ਰੀ ਬਿੱਟੂ ਬਲੌਂਗੀ, ਸ੍ਰ. ਮਨਜੀਤ ਸਿੰਘ ਏਕਤਾ ਕਾਲੋਨੀ, ਸ੍ਰ. ਮੋਹਨ ਸਿੰਘ ਦਸਮੇਸ਼ ਨਗਰ, ਪੰਚ ਹਰਿੰਦਰ, ਬੀ ਐਮ ਟੇਲਰ, ਸ੍ਰੀ ਰਾਜੀਵ ਮਹਿਤਾ, ਸ੍ਰੀ ਨੀਰਜ ਕੁਮਾਰ, ਸ੍ਰੀ ਸੁਰੇਸ਼ ਕੁਮਾਰ, ਸ੍ਰੀ ਭਰਤ ਪ੍ਰਸਾਦ, ਸ੍ਰੀਮਤੀ ਰੀਟਾ ਦੇਵੀ, ਕਮਲ ਕੁਮਾਰ ਅਤੇ ਹੋਰ ਵਸਨੀਕ ਹਾਜਿਰ ਸਨ|

Leave a Reply

Your email address will not be published. Required fields are marked *