ਬਲੌਂਗੀ ਵਿੱਚ ਕੈਪਟਨ ਸਿੱਧੂ ਦੇ ਨਵੇਂ ਦਫ਼ਤਰ ਦਾ ਉਦਘਾਟਨ

ਐਸ ਏ ਐਸ ਨਗਰ, 18 ਜਨਵਰੀ (ਸ.ਬ.) ਵਿਧਾਨ ਸਭਾ ਹਲਕਾ ਮੁਹਾਲੀ ਤੋਂ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਅੱਜ ਬਲੌਂਗੀ ਵਿਖੇ ਨਵੇਂ ਦਫਤਰ ਦਾ ਉਦਘਾਟਨ ਕੀਤਾ|  ਐਡਵੋਕੇਟ ਕੁਲਵੰਤ ਸਿੰਘ ਰੋਮਾਣਾ ਨੂੰ ਦਫਤਰ ਦਾ ਇੰਚਾਰਜ ਬਣਾਇਆ ਗਿਆ ਜਿਨ੍ਹਾਂ ਦੀ ਦੇਖ ਰੇਖ ਵਿੱਚ ਹੀ ਸਾਰਾ ਕੰਮ ਕਾਜ ਕੀਤਾ ਜਾਵੇਗਾ| ਇਸ ਮੌਕੇ ਜਿੱਥੇ ਬਲੌਂਗੀ ਵਿੱਚ ਭਾਰੀ ਇੱਕਠ ਵੇਖਣ ਨੂੰ ਮਿਲਿਆ ਉੁੱਥੇ ਬੀਜੇਪੀ ਦੇ ਸਾਬਕਾ ਪ੍ਰਧਾਨ ਖੁਸ਼ਵੰਤ ਰਾਏ ਗੀਗਾ ਨੇ ਪਿੰਡ ਦੀ ਸਰਪੰਚ ਬੀਬੀ ਭੂਪਿੰਦਰ ਕੌਰ ਨੂੰ ਨਾਲ ਲੈਕੇ ਡੋਰ-ਟੂ-ਡੋਰ ਚੋਣ ਪ੍ਰਚਾਰ ਕਰਦੇ ਹੋਏ ਲੋਕਾਂ ਕੋਲੋਂ ਵੋਟਾਂ ਮੰਗੀਆਂ| ਇਸ ਤੋਂ ਇਲਾਵਾ ਲੋਕਾਂ ਨੇ ਕੈਪਟਨ ਸਿੱਧੂ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਹੱਲ ਕਰਵਾਉਣ ਦੀ ਬੇਨਤੀ ਕੀਤੀ|
ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਕੁੰਭੜਾ, ਲੇਬਰ ਫੈਡ ਦੇ ਚੇਅਰਮੈਨ ਪਰਮਿੰਦਰ ਸੋਹਾਣਾ, ਬੀਬੀ ਭੁਪਿੰਦਰ ਕੌਰ ਸਰਪੰਚ, ਗੁੱਡੂ ਜੀ, ਸੰਦੀਪ ਰਾਣਾ, ਐਨ.ਕੇ. ਰਾਣਾ, ਬਾਵਾ ਪੰਚ, ਰੇਸ਼ਮ ਸਿੰਘ, ਕੇਸਰ ਸਿੰਘ ਪੰਚ, ਪਰਮਜੀਤ ਵਾਲੀਆ, ਇੰਦਰਪਾਲ, ਪਾਠਕ, ਰਾਜੂ ਸਰਪੰਚ, ਜਰਨੈਲ ਸਿੰਘ, ਕਮਲਵੀਰ ਸਿੰਘ ਬਰਨਾਲਾ ਸਮੇਤ ਭਾਰੀ ਗਿਣਤੀ ਵਿਚ ਹੋਰ ਪਤਵੰਤੇ ਸੱਜਣ ਮੌਜੂਦ ਸਨ|

Leave a Reply

Your email address will not be published. Required fields are marked *