ਬਲੌਂਗੀ ਵਿੱਚ ਗੰਦਗੀ ਦੀ ਸਮੱਸਿਆ ਦੇ ਹਲ ਲਈ ਕੂੜੇਦਾਨ ਰਖਵਾਉਣ ਦੀ ਮੰਗ


ਬਲੌਂਗੀ, 22 ਦਸੰਬਰ (ਪਵਨ ਰਾਵਤ) ਗ੍ਰਾਮ ਪੰਚਾਇਤ ਬਲੌਂਗੀ (ਕਲੋਨੀ) ਦੇ ਪੰਚ ਲਾਲ ਬਹਾਦਰ ਯਾਦਵ ਨੇ ਮੰਗ ਕੀਤੀ þ ਕਿ ਸਮਾਰਟ ਪਿੰਡ ਬਲੌਂਗੀ ਵਿੱਚ ਕੂੜੇ ਕਰਕਟ ਦੇ ਨਿਪਟਾਰੇ ਲਈ ਕੂੜੇਦਾਨ ਰੱਖੇ ਜਾਣ ਤਾਂ ਜੋ ਇੱਥੇ ਹਰ ਪਾਸੇ ਪਸਰੀ ਗੰਦਗੀ ਨੂੰ ਸਾਫ ਕੀਤਾ ਜਾ ਸਕੇ।
ਪੰਚ ਲਾਲ ਬਹਾਦਰ ਯਾਦਵ ਨੇ ਦੱਸਿਆ ਕਿ ਸਮਾਰਟ ਪਿੰਡ ਬਲੌਂਗੀ ਵਿੱਚ ਕੋਈ ਵੀ ਕੂੜੇਦਾਨ ਨਾ ਰੱਖੇ ਜਾਣ ਕਾਰਨ ਮੱਛੀ, ਮੁਰਗੇ ਅਤੇ ਮੀਟ ਆਦਿ ਦੀ ਰਹਿੰਦ-ਖੁੰਹਦ ਅਤੇ ਹੋਰ ਸਾਰਾ ਕੂੜਾ ਕਰਕਟ ਸਬਜੀ ਮੰਡੀ ਦੇ ਸਾਹਮਣੇ ਬਣੇ ਖੁੱਲੇ ਮੈਦਾਨ ਵਿੱਚ ਹੀ ਸੁੱਟਿਆ ਜਾਂਦਾ þ ਜਿਸ ਨਾਲ ਹਰ ਪਾਸੇ ਬਦਬੂ ਪਸਰੀ ਰਹਿੰਦੀ þ। ਇਸਦੇ ਨਾਲ ਹੀ ਇਹ ਸਾਰਾ ਕੂੜਾ ਹਵਾ ਨਾਲ ਉਡ ਕੇ ਪਿੰਡ ਦੀਆਂ ਗੱਲੀਆਂ ਵਿੱਚ ਪਹੁੰਚ ਜਾਂਦਾ þ ਜਿਸ ਨਾਲ ਹਰ ਪਾਸੇ ਗੰਦਗੀ ਦੀ ਭਰਮਾਰ ਪਈ ਰਹਿੰਦੀ þ।
ਉਹਨਾਂ ਕਿਹਾ ਕਿ ਇਸ ਗੰਦਗੀ ਕਾਰਨ ਸਥਾਨਕ ਵਸਨੀਕ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਸਵੱਛ ਭਾਰਤ ਅਭਿਆਨ ਚਲਾ ਰਹੀ þ ਅਤੇ ਦੂਜੇ ਪਾਸੇ ਜਮੀਨੀ ਹਾਲਤ ਬਹੁਤ ਹੀ ਮਾੜੀ þ। ਉਹਨਾਂ ਕਿਹਾ ਕਿ ਇਸ ਸੰਬਧੀ ਉਹਨਾਂ ਵਲੋਂ ਹਲਕਾ ਵਿਧਾਇਕ ਅਤੇ ਕੈਬਿਨਟ ਮੰਤਰੀ, ਐਸ਼ਡੀ ਮੁਹਾਲੀ, ਪੰਚਾਇਤ ਸਕੱਤਰ, ਬੀ ਓ ਨੂੰ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਪਰਤੂੰ ਇਸਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ þ।
ਉਹਨਾਂ ਕਿਹਾ ਕਿ ਇਸ ਗੰਦਗੀ ਦੀ ਭਰਮਾਰ ਅਤੇ ਫੈਲੀ ਬਦਬੂ ਕਾਰਨ ਇਸ ਖੇਤਰ ਵਿੱਚ ਕਿਸੇ ਵੀ ਸਮੇਂ ਕੋਈ ਬੀਮਾਰੀ ਫੈਲ ਸਕਦੀ þ ਜਿਸ ਕਾਰਨ ਲੋਕਾਂ ਦੀ ਜਾਨ ਖਤਰੇ ਵਿੱਚ ਪੈ ਜਾਵੇਗੀ। ਉਹਨਾਂ ਮੰਗ ਕੀਤੀ ਕਿ ਇਸ ਪਿੰਡ ਵਿੱਚ ਕੂੜੇ ਦੇ ਨਿਪਟਾਰੇ ਲਈ ਠੋਸ ਪ੍ਰੰਬਧ ਕਰਨ ਦੇ ਨਾਲ-ਨਾਲ ਇੱਥੇ ਕੂੜੇਦਾਨ ਵੀ ਰੱਖਵਾਏ ਜਾਣ ਤਾਂ ਜੋ ਇਸ ਸੱਮਸਿਆ ਦਾ ਹੱਲ ਹੋ ਸਕੇ।
ਇਸ ਮੌਕੇ ਉਹਨਾਂ ਦੇ ਨਾਲ ਸਥਾਨਕ ਨਿਵਾਸੀ ਮਾਨ ਸਿੰਘ, ਰਾਮ ਬਾਬੂ, ਹਰਜੀਤ ਸਿੰਘ, ਰਾਮ ਪ੍ਰਕਾਸ਼ ਅਤੇ ਜਗੇਸ਼ਵਰ ਵੀ ਹਾਜਿਰ ਸਨ।

Leave a Reply

Your email address will not be published. Required fields are marked *