ਬਲੌਂਗੀ ਵਿੱਚ ਬੱਚਿਆਂ ਦੇ ਖੇਡਣ ਲਈ ਨਹੀਂ ਹੈ ਕੋਈ ਪਾਰਕ

ਬਲੌਂਗੀ, 28 ਅਪ੍ਰੈਲ (ਪਵਨ ਰਾਵਤ) ਬਲੌਂਗੀ ਪਿੰਡ ਵਿੱਚ ਬੱਚਿਆਂ ਦੇ ਖੇਡਣ ਵਾਸਤੇ ਕੋਈ ਪਾਰਕ ਨਹੀਂ ਹੈ| ਇਲਾਕਾ ਵਾਸੀ ਮੀਨਾ ਕੁਮਾਰੀ, ਲਾਲ ਸਿੰਘ, ਸੂਰਜ ਸਿੰਘ, ਦੀਪਿਕਾ ਨੇ ਦੱਸਿਆ ਕਿ ਇਥੇ ਕੋਈ ਪਾਰਕ ਨਾ ਹੋਣ ਕਰਕੇ ਬੱਚੇ ਗਲੀਆਂ ਵਿੱਚ ਹੀ ਖੇਡਦੇ ਹਨ ਜਿਸ ਕਰਕੇ ਕੋਈ ਹਾਦਸਾ ਵੀ ਵਾਪਰ ਸਕਦਾ ਹੈ| ਇਹਨਾਂ ਗਲੀਆਂ ਵਿੱਚ ਵਾਹਨਾਂ ਦੀ ਆਵਾਜਾਈ ਕਾਫੀ ਜਿਆਦਾ ਹੈ, ਜਿਸ ਕਰਕੇ ਹਰ ਵੇਲੇ ਹੀ ਹਾਦਸੇ ਦਾ ਖ ਤਰਾ ਬਣਿਆ ਰਹਿੰਦਾ ਹੈ| ਉਹਨਾਂ ਮੰਗ ਕੀਤੀ ਕਿ ਬਲੌਂਗੀ ਵਿੱਚ ਜਲਦੀ ਹੀ ਪਾਰਕ ਬਣਾਇਆ ਜਾਵੇ|

Leave a Reply

Your email address will not be published. Required fields are marked *